ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

“ਕਿਉਂ ਪਿਆਰੀ! ਮੇਰੀ ਗੱਲ ਮਨਜ਼ੂਰ ਹੈ ਕਿ ਨਹੀਂ? ਮੈਂ ਤੈਨੂੰ ਨਿਹਾਲ ਕਰ ਦਿਆਂਗਾ ਨਿਹਾਲ! ਰਤਾ......" ਅੱਗੇ ਕੁਝ ਆਖਿਆ ਹੀ ਚਾਹੁੰਦਾ ਸੀ ਕਿ ਸਰੂਪ ਕੌਰ ਨੇ ਝੱਟ ਉਸ ਦੀ ਗੱਲ ਟੁੱਕ ਕੇ ਗੁੱਸੇ ਨਾਲ ਲਾਲ ਅੱਖਾਂ ਕਰ ਕੇ—-ਕਿਉਂ ਵੇ ਬੇਸ਼ਰਮ! ਮੈਂ ਤੇਰਾ ਕੀ ਵਿਗਾੜਿਆ ਹੈ ਜੋ ਮੈਨੂੰ ਛੇੜਨ ਲੱਗਾ ਹੈਂ? ਯਾਦ ਰੱਖ, ਬਹੁੜੀਂ ਚੀਂ ਚੱਪੜ ਚੱਪੜ ਕੀਤੀਓਈ ਤਾਂ ਇਸੇ ਗੜਵੇ ਨਾਲ ਸਿਰ ਭੰਨ ਸੁੱਟਾਂਗੀ। ਸ਼ੈਤਾਨ ਕਿਸੇ ਥਾਂ ਦਾ: ਜੇਕਰ ਫੇਰ ਇਕ ਅੱਖਰ ਭੀ ਮੂੰਹੋਂ ਕਢਿਓ ਈਂ ਤਾਂ ਤੇਰੀ ਖ਼ੈਰ ਨਹੀਂ। ਭਲਾ ਚਾਹੁੰਦਾ ਹੈਂ ਤਾਂ ਚੁਪ ਕਰ ਕੇ ਚਲਿਆ ਜਾਹ।"

“ਮਾਫ ਕਰੋ ਪਿਆਰੀ ਮਾਫ ਕਰੋ। ਏਡਾ ਗੁੱਸਾ ਨਾ ਕਰੋ, ਮੈਂ ਤੁਹਾਡਾ ਨੌਕਰ ਖ਼ਿਦਮਤਗਾਰ ਹਾਂ। ਮੈਂ ਕੋਈ ਜ਼ਬਰਦਸਤੀ ਨਹੀਂ ਕਰਦਾ। ਮੈਂ ਤਾਂ ਹੱਥ ਜੋੜ ਕੇ ਭਿੱਛਾ ਮੰਗਦਾ ਹਾਂ। ਇਕ ਵਾਰੀ ਮੈਨੂੰ ਆਪਣੇ ਗਲ ਨਾਲ ਲਾ ਕੇ ਮੇਰਾ ਕਲੇਜਾ ਠੰਢਾ ਕਰੋ। ਬਸ ਮੈਂ ਹੋਰ ਕੁਝ ਨਹੀਂ ਮੰਗਦਾ। ਮੈਂ ਗਰੀਬ ਉੱਪਰ ਰਹਿਮ ਕਰੋ। ਮੈਂ ਤੇਰਾ ਚਰਨ ਸੇਵਕ-ਗੁਲਾਮ ਹਾਂ! ਹੁਣ ਬਹੁਤ ਗੁੱਸਾ ਕਰਨ ਦੀ ਲੋੜ ਨਹੀਂ। ਜਿਸ ਵੇਲੇ ਤੋਂ ਮੈਂ ਤੇਰਾ ਦਰਸ਼ਨ ਕੀਤਾ ਹੈ, ਉਸ ਵੇਲੇ ਤਾਂ ਮੈਂ ਤੇਰੇ ਉਪਰੋਂ ਵਿਕ ਚੁਕਾ ਹਾਂ '

"ਕਿਉਂ, ਫੇਰ ਉਹੋ ਗੱਲ? ਖ਼ਬਰਦਾਰ! ਜੇਕਰ ਫੇਰ ਕੁਝ ਮੂੰਹੋਂ ਆਖਿਓ ਈ ਤਾਂ। ਭਲਾ ਚਾਹੁੰਦਾ ਹੈਂ ਤਾਂ ਆਪਣਾ ਮੂੰਹ ਲੈ ਕੇ ਚਲਿਆ ਜਾਹ।"

"ਪਿਆਰੀ! ਗੁੱਸੇ ਨਾ ਹੋਵੇ। ਏਡਾ ਮਾਨ ਕਰਨਾ ਚੰਗਾ ਨਹੀਂ! ਮੇਰੀ ਬੇਨਤੀ ਮਨਜ਼ੂਰ ਕਰੋ, ਨਹੀਂ ਤਾਂ ਮੈਂ ਮਰ ਜਾਵਾਂਗਾ!"

"ਵੇ ਸ਼ੈਤਾਨ! ਮੈਂ ਤੇਰੀ ਇਕ ਗੱਲ ਨਹੀਂ ਸੁਣਾਂਗੀ। ਤੂੰ ਚੁੱਪ ਕਰ ਕੇ ਚਲਿਆ ਜਾਹ। ਮੈਂ ਤੈਨੂੰ ਹੱਥ ਜੋੜ ਕੇ ਆਖਦੀ ਹਾਂ, ਭਈ ਤੂੰ ਮੈਨੂੰ ਨਾ ਛੇੜ। ਘਰ ਦੇ ਛੱਤੀ ਪਦਾਰਥ ਛੱਡ ਕੇ ਬਾਹਰ ਕਿਉਂ ਭਟਕਦਾ ਫਿਰਦਾ ਹੈਂ? ਤੇਰੀ ਵਹੁਟੀ ਕੀ ਘੱਟ ਜੌਹਣੀ ਹੈ? ਜੇਕਰ ਫੇਰ ਭੀ ਨਹੀਂ ਰਹਿ ਸਕਦਾ ਤਾਂ ਖੂਹ ਵਿਚ ਡੁੱਬ ਮਰ!"

ਸਰਪ ਕੌਰ ਦੀਆਂ ਗੱਲਾਂ ਨੇ ਉਸ ਪਾਪੀ ਕਿਸ਼ੋਰੀ ਦੇ ਮਨ ਪਰ ਕੁਝ ਅਸਰ ਨਾ ਕੀਤਾ ਅਤੇ ਨਾ ਉਸ ਦੀਆਂ ਗੱਲਾਂ ਸੁਣ ਕੇ ਉਹ ਡਰਿਆ ਹੀ। ਉਸ ਵੇਲੇ

155