ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਫ਼ਕੀਰ ਹਜ਼ਾਰਾਂ ਵਿੱਚੋਂ ਇਕ ਮਿਲਣਾ ਵੀ ਔਖਾ ਹੈ। ਮੈਂ ਕਈ ਵਰ੍ਹੇ ਉਸ ਮਹਿਕਮੇ ਵਿਚ ਕੰਮ ਕੀਤਾ ਹੈ, ਜਿਸ ਵਿਚ ਅੱਖਾਂ ਦੀ ਪਛਾਣ ਤੋਂ ਬਹੁਤਾ ਕੰਮ ਲਿਆ ਜਾਂਦਾ ਹੈ। ਇਹ ਫ਼ਕੀਰ ਮੈਨੂੰ ਜ਼ਰੂਰ ਕੋਈ ਠੱਗ ਮਲੂਮ ਹੁੰਦਾ ਹੈ। ਪਰ ਲੜਕੇ ਨੂੰ ਦਾੜ੍ਹੀ ਕਿਥੋਂ ਆਈ? ਸ਼ਾਇਦ ਇਸ ਵਿਚ ਭੀ ਕੋਈ ਭੇਤ ਹੋਵੇ। ਇਹ ਲੜਕੇ ਦੀ ਅਵਾਜ਼ ਸਾਫ ਸਾਫ ਦੱਸ ਰਹੀ ਹੈ। ਜ਼ਰਾ ਪਾਸ ਜਾ ਕੇ ਪੁੱਛਾਂ ਤਾਂ ਸਹੀ, ਸ਼ਾਇਦ ਇਹ ਬਾਵਾ ਉਸ ਮੁੰਡੇ ਨੂੰ ਭਰਮਾ ਕੇ ਨਾ ਲੈ ਆਇਆ ਹੋਵੇ। ਅਜਿਹਾ ਹੋ ਸਕਦਾ ਹੈ।" ਇਹ ਸੋਚ ਕੇ ਉਹ ਮਨੁੱਖ ਅਚਾਨਕ ਉਨ੍ਹਾਂ ਬ੍ਰਿਛਾਂ ਵਿੱਚੋਂ ਨਿਕਲ ਕੇ ਬਾਵਾ ਜੀ ਦੇ ਸਾਹਮਣੇ ਜਾ ਖੜਾ ਹੋਇਆ ਅਤੇ "ਰਾਮ ਰਾਮ ਬਾਵਾ ਜੀ!" ਆਖੀ।

"ਆਓ ਬੱਚਾ! ਰਾਮ ਰਾਮ, ਬੋਲੋ ਕਿਧਰ ਸੋ ਆਏ?"

"ਮਹਾਰਾਜ! ਮੈਂ ਭੀ ਆਪ ਦੀ ਤਰਾਂ ਜੰਗਲ ਵਿਚ ਭਟਕਦਾ ਫਿਰਦਾ ਹਾਂ। ਆਪ ਭਲਾ ਇਹ ਤਾਂ ਦੱਸੋ ਕਿ ਇਸ ਮੁੰਡੇ ਨੂੰ ਕਿਸ ਤਰਾਂ ਭਰਮਾ ਕੇ ਲੈ ਆਏ? ਇਸ ਦੇ ਵਾਸਤੇ ਇਸ ਦੀ ਬੁੱਢੀ ਦਾਦੀ ਘਰ ਵਿਚ ਰੋ ਰਹੀ ਅਤੇ ਛਾਤੀ ਪਿੱਟ ਰਹੀ ਹੈ। ਕਿਉਂ ਉਏ ਨਿਕਿਆ। ਤੂੰ ਘਰੋਂ ਨਿਕਲ ਆਇਆ ਹੈਂ?"

"ਨਹੀਂ ਬੱਚਾ! ਯਿਹ ਲੜਕਾ ਫੜਕਾ ਨਹੀਂ, ਯੇ ਤੋ ਹਮਾਰੇ ਭੀ ਗੁਰੂ ਹੈਂ। ਇਨਕੀ ਉਮਰ ਏਕ ਸੌ ਛੱਪਨ ਬਰਸ ਕੀ ਹੈ, ਹਮੇਂ ਕਿਸੀ ਕਾ ਲੜਕਾ ਚੁਰਾਨੇ ਸੇ ਕਿਆ ਕਾਮ। ਹਮਾਰੇ ਪਾਸ ਕਿਆ ਰੱਖਾ ਹੈ ਜੋ ਹਮਾਰੀ ਬਹਕਾਵਨ ਮੈਂ ਕੋਈ ਆ ਜਾਵੇ। ਹਮਾਰਾਂ ਤੋਂ ਬੇਟਾ ਜੰਗਲ ਮੇਂ ਰਹਿਨਾ ਔਰ ਰਾਖ ਫਾਂਕਨਾ ਇਹੀ ਕਾਮ ਹੈ। ਕਿਉਂ ਗੁਰੂ ਜੀ ਠੀਕ ਹੈ ਨਾ?"

"ਠੀਕ ਹੈ ਬੱਚਾ। ਹਮ ਨੇ ਕੌਨ ਸੀ ਗ੍ਰਿਹਸਥੀ ਕਰਨੀ ਹੈ ਜੋ ਕਿਸੀ ਕੇ ਲੜਕੇ ਕੇ ਉਠਾ ਕਰ ਲੈ ਆਵੇਂਗੇ। ਹਮ ਤੋਂ ਜੰਗਲ ਮੇਂ ਰਹਿ ਕਰ ਭਗਵਾਨ ਕਾ ਭਜਨ ਕਰਤੇ ਹੈਂ, ਗ੍ਰਹਿਸਥੀ ਸੇ ਮਤਲਬ ਹੋਤਾ ਤੋਂ ਹਮ ਕਿਸੀ ਪਿੰਡ ਕੇ ਪਾਸ ਧੂਨੀ ਨਾ ਲਗਾਤੇ?"

ਵੌਣੇ ਦੇ ਇਸ ਤਰ੍ਹਾਂ ਬੋਲਣ ਪੁਰ ਉਸ ਮਨੁੱਖ ਨੇ ਚੰਗੀ ਤਰ੍ਹਾਂ ਉਸ ਨੂੰ ਪਛਾਣ ਲਿਆ, ਉਸ ਨੂੰ ਨਿਸਚਾ ਹੋ ਗਿਆ ਕਿ ਇਹ ਜ਼ਰੂਰ ਭਾਈ ਗੁਰਮੁਖ ਸਿੰਘ

ਦਾ ਲੜਕਾ, ਇਸ ਨੂੰ ਕੋਈ ਭਾਰੀ ਲਾਲਚ ਦੇ ਕੇ ਇਹ ਬਦਮਾਸ਼ ਭਰਮਾਂ

210