ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਲਿਆਇਆ ਹੈ। ਜੇਕਰ ਇਹ ਫਕੀਰ ਬਦਮਾਸ਼ ਨਾ ਹੁੰਦਾ ਤਾਂ ਇਸ ਨੂੰ ਆਪਣਾ ਗੁਰੂ ਹੀ ਕਿਉਂ ਬਣਾਉਂਦਾ? ਅਫਸੋਸ ਹੈ ਕਿ ਇਸ ਵੇਲੇ ਮੈਂ ਜੇਕਰ ਪੁਲਸ ਵਿਚ ਹੁੰਦਾ ਤਾਂ ਇਸ ਨੂੰ ਹੁਣੇ ਹੱਥਕੜੀ ਮਾਰ ਕੇ ਲੈ ਜਾਂਦਾ। ਖੈਰ! ਇਸ ਨਾਲ ਹੁਣ ਕੋਈ ਚਾਲ ਖੇਡਣੀ ਚਾਹੀਦੀ ਹੈ। ਉਸ ਨੇ ਇਕ ਵਾਰੀ ਧਮਕਾ ਕੇ ਕਿਹਾ:—

"ਬਾਵਾ ਜੀ! ਤੁਸੀਂ ਲੜਕੇ ਨੂੰ ਪੱਟੀ ਤਾਂ ਚੰਗੀ ਪੜ੍ਹਾ ਕੱਢੀ ਹੈਂ, ਮੈਂ ਤੁਹਾਨੂੰ ਫ਼ਕੀਰ ਜਾਣ ਕੇ ਭਲਾਮਾਣਸੀ ਨਾਲ ਆਖਦਾ ਹਾਂ ਕਿ ਤੁਸੀਂ ਇਸ ਮੁੰਡੇ ਨੂੰ ਮੇਰੇ ਹਵਾਲੇ ਕਰ ਦਿਓ, ਨਹੀਂ ਕਰੋਗੇ ਤਾਂ ਮੈਂ ਪੁਲਸ ਵਿਚ ਤੁਹਾਡੀ ਰੀਪੋਰਟ ਕਰਾਂਗਾ ਅਤੇ ਫੇਰਨ ਤੁਹਾਨੂੰ ਹੱਥਕੜੀ ਲੱਗ ਜਾਵੇਗੀ।"

"ਜਾ ਬੇ ਜਾ! ਆਇਆ ਹੈ। ਕਹੀਂ ਕਾ, ਠੱਗ ਕਹੀਂ ਕਾ, ਜਾ ਜਾ ਕਿਸੀ ਔਰ ਕੋ ਜਾ ਕੇ ਠੱਗ। ਗੁਰੂ ਮਹਾਰਾਜ ਅਭੀ ਏਕ ਏਕ ਫਟਕਾਰ ਮਾਰੇਂਗੋ ਤੋ ਜਾਨ ਸੇ ਭੀ ਹੱਥ ਧੋ ਬੈਠੇਗਾ।"

"ਬੱਸ ਬੱਸ! ਰਹਿਣ ਦਿਓ ਆਪਣੀ ਫਟਕਾਰ ਸਟਕਾਰ ਮੈਂ ਚਾਹਵਾਂ ਤਾਂ ਹੁਣੇ ਤੁਹਾਨੂੰ ਨਾਲ ਬੰਨ੍ਹ ਕੇ ਇਸ ਮੁੰਡੇ ਨੂੰ ਲੈ ਜਾਵਾਂ, ਪਰ ਜੇ ਲੜਕਾ ਸਿੱਧੀ ਤਰ੍ਹਾਂ ਆਪੇ ਆ ਜਾਵੇ ਤਾਂ ਮੈਂ ਤੁਹਾਡੇ ਨਾਲ ਜ਼ਬਰਦਸਤੀ ਕਰਨੀ ਨਹੀਂ ਚਾਹੁੰਦਾ। ਕਿਉਂ ਲੜਕੇ! ਇਸ ਬਦਮਾਸ਼ ਦਾ ਜੇਕਰ ਭਲਾ ਕਰਨਾ ਚਾਹੁੰਦਾ ਹੈਂ; ਤਾਂ ਹੁਣੇ ਮੇਰੇ ਨਾਲ ਚਲ ਪਉ। ਯਾਦ ਰੱਖ! ਜੇਕਰ ਤੂੰ ਮੇਰੇ ਨਾਲ ਹੁਣੇ ਨਹੀਂ ਤੁਰੇਂਗਾ ਅਤੇ ਇਸ ਦੇ ਆਖੇ ਲੱਗੇਂਗਾ, ਤਾਂ ਤੈਨੂੰ ਭੀ ਇਸ ਦਾ ਸੁਆਦ ਚਖਾਵਾਂਗਾ। ਚਲ ਛੇਤੀ ਮੇਰੇ ਨਾਲ, ਵਿਚਾਰੀ ਬੁੱਢੀ ਮਾਂ ਨੂੰ ਕਿਉਂ ਖ਼ਰਾਬ ਕਰਦਾ ਹੈਂ?" ਇਸੇ ਦੌਰਾਨ ਉਸ ਨੇ ਗੁਰਮੁਖ ਸਿੰਘ ਅਤੇ ਉਸ ਦੀ ਵਹੁਟੀ ਦਾ ਨਾਂ ਵੀ ਲਿਆ।"

ਹੁਣ ਤੱਕ ਓਹ ਲੜਕਾ ਬਾਵੇ ਦੀ ਸਿਖਾਵਤ ਅਨੁਸਾਰ ਉਸ ਮਨੁੱਖ ਜਵਾਬ ਦੇਂਦਾ ਰਿਹਾ ਅਤੇ ਆਪਣੇ ਆਪ ਨੂੰ ਇਕ ਸੌ ਅਠਾਈ ਵਰ੍ਹੇ ਦਾ ਬੁੱਢਾ ਪਰਗਟ ਕਰਦਾ ਰਿਹਾ, ਪਰ ਜਦ ਉਸ ਨੇ ਮਾਂ ਅਤੇ ਪਿਉ ਦਾ ਨਾਮ ਸੁਣਿਆਂ ਤਾਂ ਉਸ ਬਾਵੇ ਦੀ ਪੱਟੀ ਸਾਰੀ ਭੁੱਲ ਗਈ, ਉਸ ਲੜਕੇ ਦੀਆਂ ਅੱਖਾਂ ਵਿਚ

ਹੰਝੂ ਆ ਗਏ। ਜਿਉਂ ਹੀ ਉਸ ਨੇ ਸਿਰ ਚੁੱਕ ਕੇ ਉਸ ਆਦਮੀ ਨੂੰ ਆਪਣਾ

211