ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੫

ਸਰਦਾਰ ਜਗਜੀਵਨ ਸਿੰਘ ਅਤੇ ਭਾਈ ਗੁਰਮੁਖ ਸਿੰਘ ਨੇ ਦਰਿਆ ਦੇ ਕੰਢੇ ਵਾਲੇ ਸਾਰੇ ਨੱਗਰ ਅਤੇ ਪਿੰਡ ਛਾਣ ਸੁੱਟੋ; ਪਰ ਸਰੂਪ ਕੌਰ ਦਾ ਕਿਧਰੇ ਪਤਾ ਨਾ ਲੱਗਾ। ਦੋਵੇਂ ਢੂੰਡ ਢੂੰਡ ਕੇ ਥੱਕ ਲੱਥੇ ਅਤੇ ਇਕਾਂਤ ਵਿਚ ਬੈਠ ਗਏ? ਸਰਦਾਰ ਜਗਜੀਵਨ ਸਿੰਘ ਜੀ ਨੇ ਕੁਝ ਹਿੰਮਤ ਪਕੜੀ ਅਤੇ ਕਿਹਾ:—

"ਭਾਈ ਗੁਰਮੁਖ ਸਿੰਘ ਜੀ! ਇਸ ਤਰਾਂ ਅਸੀਂ ਕਦ ਤੱਕ ਰਵਾਂਗੇ? ਜਦ ਤੱਕ ਅਸੀਂ ਉਸ ਦੇ ਮਰਨ ਜੀਉਣ ਦਾ ਪਤਾ ਨਾ ਕੱਢ ਲਈਏ ਓਦੋਂ ਤੱਕ ਸਾਡਾ ਬੈਠਣਾ ਠੀਕ ਨਹੀਂ, ਇਸ ਲਈ ਚੱਲੋ ਫੇਰ ਇਕ ਵਾਰੀ ਚੱਕਰ ਮਾਰੀਏ।

"ਬਹੁਤ ਹੱਛਾ" ਆਖ ਕੇ ਭਾਈ ਗੁਰਮੁਖ ਸਿੰਘ ਹੁਰੀਂ ਉਠੇ! ਦੋਹਾਂ ਹੱਥਾਂ ਵਿਚ ਤੂੰਬੀਆਂ ਫੜ ਲਈਆਂ ਅਤੇ ਚੱਲ ਪਏ। ਇਕ ਵਾਰੀ ਫੇਰ ਦਰਿਆ ਕਿਨਾਰੇ ਦੇ ਪਿੰਡ ਉਹਨਾਂ ਛਾਣ ਮਾਰੇ, ਪਰ ਕੁਝ ਪਤਾ ਨਾ ਲੱਗਾ, ਛੇਕੜ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਕਿਧਰੇ ਹਿੰਮਤ ਕਰ ਕੇ ਉਹ ਪੰਜਾਬ ਵੱਲ ਆਪਣੇ ਪੇਕੇ ਪਿੰਡ ਨਾ ਚਲੀ ਗਈ ਹੋਵੇ। ਇਸ ਖ਼ਿਆਲ ਨੂੰ ਲੈ ਕੇ ਦੋਵਾਂ ਪੰਜਾਬ ਵੱਲ ਤੁਰੇ। ਰਾਹ ਵਿਚ ਦੇ ਸਾਰੇ ਨਗਰ ਦੇਖਦੇ ਭਾਲਦੇ ਹੋਏ ਉਹਦੇ ਪੇਕੇ ਪਿੰਡ ਭੀ ਜਾ ਪਹੁੰਚੇ, ਪਰ ਮਲੂਮ ਹੋਇਆ ਕਿ ਉਥੇ ਵੀ ਉਹ ਨਹੀਂ ਪਹੁੰਚੀ। ਉਥੋਂ ਭੀ ਨਿਰਾਸ ਹੋ ਗਏ। ਦੋ ਚਾਰ ਦਿਨ ਉਥੇ ਢੂੰਡ ਭਾਲ ਕੇ ਵਾਪਸ ਮੁੜੇ ਅਤੇ ਫੇਰ ਇਕ ਵਾਰੀ ਉਸ ਥਾਂ ਵੱਲ ਚੱਲੇ , ਜਿਥੇ ਉਸ ਨੂੰ ਚਾਰ ਮਨੁੱਖ ਫੜ ਕੇ ਲਈ ਜਾਂਦੇ ਸਨ। ਪਰ ਉਥੇ ਉਹੋ ਨਦੀ, ਉਹੋ ਮੈਦਾਨ ਉਹ ਪਿੰਡ ਹੋਰ ਕੁਝ ਭੀ ਨਹੀਂ, ਨਿਰਾਸ ਹੋ ਕੇ ਪਾਰ ਆਪਣੇ ਦੇਸ ਨੂੰ ਜਾਣ ਲਈ ਤਿਆਰ ਹੋ ਰਹੇ ਸਨ ਕਿ ਇਕ ਸਾਧੂ ਰਮਤਾ ਉੱਥੇ ਆ ਨਿਕਲਿਆ। ਉਹ ਸਾਧੂ ਵੀ ਇਕ ਨਿਰਮਲਾ ਸੀ। ਆਪਸ ਵਿਚ ਤਰੇਹਾਂ ਨੇ "ਮੱਥਾ ਟੇਕਦੇ ਹਾਂ ਮਹਾਰਾਜ" ਕੀਤੀ ਅਤੇ ਉਥੇ ਦਰਿਆ ਦੇ ਕਿਨਾਰੇ

ਬੈਠ ਗਏ। ਉਹ ਸਾਧੂ ਜੋ ਹੁਣੇ ਆਇਆ ਸੀ, ਉਨ੍ਹਾਂ ਦੋਹਾ ਨੂੰ ਦੇਖ ਦੇਖ ਕੁਝ

213