ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸ਼ੱਕ ਕਰਨ ਲੱਗਾ ਕਿ ਮੈਂ ਕਿਧਰੇ ਇਨ੍ਹਾਂ ਨੂੰ ਦੇਖਿਆ ਹੈ। ਉਸ ਦੇ ਸੰਸਾ ਪ੍ਰਗਟ ਕਰਨ ਪਰ ਸਰਦਾਰ ਜਗਜੀਵਨ ਸਿੰਘ ਨੇ ਕਿਹਾ:—

"ਮਹਾਰਾਜ! ਮੈਂ ਜਗਜੀਵਨ ਸਿੰਘ ਹਾਂ। ਜਗਜੀਵਨ ਸਿੰਘ ਦਾ ਨਾਮ ਸੁਣਦਿਆਂ ਹੀ ਉਹ ਹੈਰਾਨ ਹੋਇਆ ਅਤੇ ਉਸ ਨੇ ਹਸਦਿਆਂ ਪੁੱਛਿਆ:—

"ਕਿਉਂ ਸਰਦਾਰ ਜੀ! ਤੁਹਾਨੂੰ ਕੀ ਵਿਪਦਾ ਪਈ ਹੈ ਜੋ ਤੁਸੀਂ ਗਿੱਦੜ ਰੰਗੇ ਕਪੜੇ ਪਾ ਲਏ ਹਨ?"

ਇਸ ਪ੍ਰਸ਼ਨ ਦੇ ਉੱਤਰ ਵਿਚ ਸਰਦਾਰ ਹੁਰਾਂ ਭਾਈ ਗੁਰਮੁਖ ਸਿੰਘ ਦਾ ਸਾਰਾ ਹਾਲ ਸੁਣਾਇਆ ਅਤੇ ਕਪੜੇ ਰੰਗਣ ਦਾ ਕਾਰਣ ਦੱਸਿਆ। ਨਾਲੇ ਉਨ੍ਹਾਂ ਪਾਸੋਂ ਪੁੱਛਿਆ ਕਿ ਜੇਕਰ ਤੁਹਾਨੂੰ ਕੁਝ ਪਤਾ ਮਲੂਮ ਹੋਵੇ ਤਾਂ ਤੁਸੀਂ ਦੱਸੋ? ਇਸ ਪਰ ਉਸ ਸਾਧੂ ਨੇ ਸਰੂਪ ਕੌਰ ਦਾ ਹੁਲੀਆ ਅਤੇ ਨਾਮ ਆਦਿ ਪੁੱਛਿਆ ਸਰਦਾਰ ਜਗਜੀਵਨ ਸਿੰਘ ਨੇ ਸਭ ਕੁਝ ਦੱਸਿਆ, ਜਿਸ ਦੇ ਉੱਤਰ ਵਿਚ ਉਸ ਨੇ ਕਿਹਾ:—

"ਮੈਨੂੰ ਹੋਰ ਤਾਂ ਕੋਈ ਖ਼ਬਰ ਨਹੀਂ ਅਤੇ ਨਾ ਤੁਹਾਡੇ ਦੱਸੋ ਰੂਪ ਰੰਗ ਵਾਲੀ ਮੈਂ ਇਸਤਰੀ ਦੇਖੀ ਹੈ। ਹਾਂ, ਕੱਲ੍ਹ ਰਾਤ ਮੈਂ ਬਾਬਾ ਭਾਨ ਸਿੰਘ ਦੇ ਡੇਰੇ ਰਿਹਾ ਸਾਂ ਤਾਂ ਉਥੋਂ ਸਰੂਪ ਕੌਰ ਨਾਮ ਦੀ ਕੋਈ ਉਨ੍ਹਾਂ ਦੀ ਲੜਕੀ ਸੁਣੀ ਸੀ। ਸੋ ਵੀ ਮੈਨੂੰ ਇਸ ਤਰ੍ਹਾਂ ਮਲੂਮ ਹੁੰਦਾ ਹੈ ਕਿ ਉਹਨਾਂ ਦੀ ਆਪਣੀ ਲੜਕੀ ਹੋਵੇਗੀ, ਮੈਂ ਉਸ ਨੂੰ ਵੇਖਿਆ ਨਹੀਂ, ਸਿਰਫ ਉਸ ਦਾ ਨਾਮ ਉਸ ਡੇਰੇ ਸੁਣਿਆਂ ਸੀ।"

"ਬਾਬਾ ਭਾਨ ਸਿੰਘ ਦਾ ਡੇਰਾ ਕਿੱਥੇ ਹੈ ਅਤੇ ਐਥੋਂ ਕਿੰਨਾ ਹੈ?"

"ਬਾਬਾ ਭਾਨ ਸਿੰਘ ਦਾ ਡੇਰਾ ਏਥੋਂ ਪੱਚੀ ਕੋਚ ਜਗਜੀਤ ਪੁਰੇ ਪਿੰਡ ਵਿਚ ਹੈ।"

"ਅੱਛਾ ਹੁਣ ਤੁਸੀਂ ਕਿੱਧਰ ਚਲੇ ਹੋ?"

"ਮੈਂ ਪ੍ਰਯਾਗਰਾਜ ਚੱਲਿਆ ਹਾਂ, ਉਥੇ ਅਬ ਕੇ ਸਿਆਲੇ ਕੁੰਭ ਹੈ।"

"ਚੰਗਾ, ਸਾਨੂੰ ਤਾਂ ਤੁਸੀਂ ਹੁਣ ਸ਼ੱਕ ਵਿਚ ਪਾ ਦਿੱਤਾ ਹੈ; ਨਹੀਂ ਤਾਂ ਅਸੀਂ ਵੀ ਤੁਹਾਡੇ ਨਾਲ ਚਲਦੇ। ਸਾਨੂੰ ਹੁਣ ਇਕ ਹੋਰ ਮਹਾਤਮਾਂ ਦੇ ਦਰਸ਼ਨ ਹੋਣਗੇ। ਬਾਬਾ ਜੀ ਕਿਸ ਤਰ੍ਹਾਂ ਦੇ ਮਨੁੱਖ ਹਨ?"

214