ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਬਾਬਾ ਭਾਨ ਸਿੰਘ ਬੜੋ ਗੁਰਮੁਖ ਆਦਮੀ ਹਨ। ਉਨ੍ਹਾਂ ਜੌਹਾ ਸੰਤ ਸੁਭਾਵ ਮੈਂ ਕਿਸੇ ਥਾਂ ਨਹੀਂ ਵੇਖਿਆ। ਨਿਰਮਾਣ ਤਾਂ ਅਜਿਹੇ ਹਨ ਕਿ ਜੋ ਕੋਈ ਸੰਤ ਮਹਾਤਮਾਂ ਆਵੇ, ਭਾਵੇਂ ਉਹ ਛੋਟੀ ਉਮਰ ਦਾ ਹੀ ਕਿਉਂ ਨਾ ਹੋਵੇ ਉਸ ਦੇ ਪੈਰੀਂ ਉੱਠ ਕੇ ਪਹਿਲਾਂ ਲੱਗਦੇ ਅਤੇ ਫੇਰ ਆਦਰ ਨਾਲ ਆਪਣੇ ਉੱਪਰ ਬਿਠਾਉਂਦੇ ਹਨ। ਹੁਕਮ ਲੈ ਕੇ ਪ੍ਰਸ਼ਾਦ ਜੇਕਰ ਸਾਧੂ ਨੇ ਨਾ ਛਕਿਆ ਹੋਵੇ ਤਾਂ ਫੇਰ ਆਪਣੇ ਘਰ ਆਖ ਕੇ ਤਿਆਰ ਕਰਾਉਂਦੇ ਅਤੇ ਵੱਡੇ ਪ੍ਰੇਮ ਨਾਲ ਖ਼ੁਸ਼ ਹੋ ਕੇ ਛਕਾਉਂਦੇ ਹਨ। ਜਿੰਨੇ ਦਿਨ ਉਸ ਸਾਧੂ ਦੀ ਮਰਜ਼ੀ ਆਵੇ ਖ਼ੁਸ਼ੀ ਨਾਲ ਰਹੇ। ਉਹ ਕਿਸੇ ਨੂੰ ਆਪਣੇ ਮੂੰਹੋਂ ਇਹ ਨਹੀਂ ਆਖਦੇ ਕਿ ਭਈ ਤੂੰ ਚਲਿਆ ਜਾਹ। ਭਾਵੇਂ ਕੋਈ ਸਾਰੀ ਉਮਰ ਹੀ ਉਹਨਾਂ ਦੇ ਡੇਰੇ ਕਿਉਂ ਨਾ ਪਿਆ ਰਹੇ। ਉਹ ਸੇਵਾ ਦੇ ਪੁੰਜ ਹਨ। ਆਪ ਕਿਰਤੀ ਅਤੇ ਪਰਮਾਤਮਾ ਨੂੰ ਯਾਦ ਕਰਨ ਵਾਲੇ ਅਤੇ ਹਰ ਇਕ ਨੂੰ ਇਹਨਾਂ ਕੰਮਾਂ ਲਈ ਪਰੇਰਦੇ ਹਨ। ਸਾਰੇ ਨਗਰ ਵਾਲੇ ਉਹਨਾਂ ਦੀ ਆਗਿਆ ਮੰਨਦੇ ਹਨ। ਆਪ ਉਹਨਾਂ ਪਾਸ ਜ਼ਰੂਰ ਜਾਓ।"

"ਤਦ ਤਾਂ ਬਹੁਤ ਉੱਤਮ ਗੱਲ ਹੈ। ਅਜਿਹੇ ਮਹਾਤਮਾਂ ਦੇ ਤਾਂ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ। ਸਾਡੇ ਉੱਤੇ ਵਾਹਿਗੁਰੂ ਦੀ ਅੱਜ ਵੱਡੀ ਕਿਰਪਾ ਹੋ ਗਈ ਹੈ ਜੋ ਤੁਹਾਡੇ ਅਚਾਨਕ ਦਰਸ਼ਨ ਹੋ ਗਏ ਹਨ। ਸਾਨੂੰ ਉਮੈਦ ਹੈ ਕਿ ਸਾਡੀ ਆਸ ਭੀ ਉਥੋਂ ਪੂਰਨ ਹੋਵੇਗੀ।"

ਇਸ ਤਰ੍ਹਾਂ ਆਪਸ ਵਿਚ ਰਾਜ਼ੀ ਖ਼ੁਸ਼ੀ ਗੱਲਾਂ ਕਰਦੇ ਹੋਏ ਰਾਤ ਉਸ ਦਰਿਆ ਦੇ ਕਿਨਾਰੇ ਹੀ ਸੌਂ ਗਏ।

ਨਵੇਂ ਆਏ ਸਾਧੂ ਦਾ ਨਾਮ ਨਰੇਂਦਰ ਸਿੰਘ ਸੀ। ਇਹ ਇਕ ਅੱਛੇ ਘਰਾਣੇ ਦਾ ਲੜਕਾ ਜੋ ਅੱਛੇ ਰੱਜਦੇ ਪੁੱਜਦੇ ਸਨ ਅਤੇ ਵੱਡੀ ਜਾਗੀਰ ਵਾਲੇ ਸਨ, ਉਨ੍ਹਾਂ ਦਾ ਪੁੱਤਰ ਸੀ। ਇਕ ਵਾਰੀ ਭਰਾਵਾਂ ਨਾਲ ਇਸ ਦੀ ਕੁਝ ਖਟ ਪਟ ਜੋ ਹੋਈ ਤਾਂ। ਇਹ ਸਭ ਕੁਝ ਛੱਡ ਤਿਆਗ ਕੇ ਚੋਰੀ ਨਿਕਲ ਗਿਆ ਅਤੇ ਨਿਰਮਲਾ ਸੰਤ ਬਣ ਗਿਆ। ਇਹ ਇਕ ਵਾਰੀ ਸਰਦਾਰ ਜਗਜੀਵਨ ਸਿੰਘ ਦੇ ਪਾਸ ਭੀ ਰਹਿ ਆਇਆ ਸੀ, ਇਸੇ ਕਾਰਣ ਉਨ੍ਹਾਂ ਨੂੰ ਇਸ ਨੇ ਪਛਾਣ ਲਿਆ ਸੀ।

ਜਦ ਅੰਮ੍ਰਿਤ ਵੇਲਾ ਹੋਇਆ ਤਾਂ ਤਿੰਨੇ ਜਣੇ ਉੱਠ ਬੈਠੇ। ਤਿੰਨਾਂ ਨੇ

215