ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸੁਚੇਤ ਪਾਣੀ ਹੋ ਕੇ ਉਸ ਦਰਿਆ ਪੁਰ ਇਸ਼ਨਾਨ ਕੀਤਾ। ਫੇਰ ਆਪਣੀ ਨਿੱਤਨੇਮ ਦੀ ਬਾਣੀ ਦਾ ਪਾਠ ਕਰਦੇ ਰਹੇ। ਜਦ ਸਵੇਰ ਹੋਈ ਅਤੇ ਪਾਠ ਕਰ ਚੁੱਕੇ ਤਾਂ ਸਰਦਾਰ ਜਗਜੀਵਨ ਸਿੰਘ ਨੇ ਉਸ ਸਾਧੂ ਪਾਸੋਂ ਵਿਦਾ ਮੰਗੀ ਅਤੇ ਭਾਈ ਗੁਰਮੁਖ ਸਿੰਘ ਸਣੇ ਜਗਜੀਤ ਪੁਰ ਨੂੰ ਰਵਾਨਾ ਹੋਏ।

ਜਗਜੀਤ ਪੁਰ ਪਹੁੰਚਦਿਆਂ ਪਹੁੰਚਦਿਆਂ ਉਨ੍ਹਾਂ ਨੂੰ ਰਾਤ ਦੇ ਦਸ ਵਜੇ ਗਏ, ਕਿਉਂਕਿ ਪੈਂਡਾ ਬਹੁਤ ਬਿਖੜਾ ਸੀ ਅਤੇ ਸਾਰਾ ਜੰਗਲ ਹੀ ਜੰਗਲ ਸੀ। ਪੁੱਛਦੇ ਪੁੱਛਦੇ ਬਾਬਾ ਭਾਨ ਸਿੰਘ ਜੀ ਦੇ ਡੇਰੇ ਜਾ ਵੜੇ । ਬਾਬਾ ਹੁਰੀਂ ਉਸ ਵੇਲੇ ਬੈਠੇ ਬਾਣੀ ਦਾ ਪਾਠ ਕਰਦੇ ਸਨ। ਦੋਹਾਂ ਨੇ ਜਾ ਕੇ 'ਸਤਿ ਸ੍ਰੀ ਅਕਾਲ' ਬੁਲਾਈ। ਬਾਬਾ ਜੀ ਉੱਤਰ ਦਿੰਦੇ ਹੋਏ ਛੇਤੀ ਨਾਲ ਉੱਠੋ ਅਤੇ ਉਨ੍ਹਾਂ ਦੇ ਚਰਨਾਂ ਉੱਪਰ ਡਿੱਗਣ ਲੱਗੇ, ਪਰ ਉਹਨਾ ਦੋਹਾਂ ਨੇ ਬਾਬਾ ਜੀ ਦਾ ਸਿਰ ਆਪਣੇ ਹੱਥਾਂ ਉਪਰ ਰੋਕ ਲਿਆ। ਬਾਬਾ ਜੀ ਨੇ ਆਸਣ ਦੇ ਕੇ ਬਿਠਾਇਆ ਅਤੇ ਆਪ ਅੰਦਰ ਜਾ ਕੇ ਵਹੁਟੀ ਨੂੰ ਦੋ ਸਰੀਰਾਂ ਲਈ ਪ੍ਰਸ਼ਾਦ ਤਿਆਰ ਕਰਨ ਦੇ ਆਹਰ ਵਿਚ ਲਗਾਇਆ ਅਤੇ ਬਾਬਾ ਜੀ ਝੱਟ ਦੁੱਧ ਦੀ ਮਿੱਠੀ ਲੱਸੀ ਤਿਆਰ ਕਰ ਕੇ ਲੈ ਆਏ। ਪਹਿਲੇ ਠੰਢੇ ਪਾਣੀ ਨਾਲ ਉਨਾਂ ਸੰਤਾਂ ਦੇ ਹੱਥ ਪੈਰ ਧੁਵਾਏ ਅਤੇ ਫੇਰ ਲੱਸੀ ਛਕਾਈ ਅਤੇ ਕਿਹਾ “ਮਹਾਰਾਜ ਸੰਤੋ! ਪ੍ਰਸ਼ਾਦ ਹੁਣੇ ਤਿਆਰ ਹੁੰਦਾ ਹੈ, ਗੁੱਸਾ ਨਹੀਂ ਕਰਨਾ, ਕਿਉਂਕਿ ਅੱਜ ਪਰਾਉਣੇ ਬਹੁਤ ਸਾਰੇ ਆ ਗਏ ਸਨ, ਇਸ ਲਈ ਸ਼ਾਮ ਦਾ ਲੰਗਰ ਸਾਰਾ ਵਰਤ ਚੁਕਾ ਹੈ।" ਜਿਸ ਪੁਰ ਉਨ੍ਹਾਂ ਨਵੇਂ ਆਏ ਸੰਤਾਂ ਨੇ ਕਿਹਾ-"ਆਪ ਹੁਣ ਪ੍ਰਸ਼ਾਦ ਤਿਆਰ ਨਾ ਕਰਾਓ, ਅਸੀਂ ਸਵੇਰੇ ਛਕ ਲਵਾਂਗੇ।" ਇਸ ਪਰ ਬਾਬਾ ਜੀ ਨੇ ਕਿਹਾ—"ਨਹੀਂ ਮਹਾਰਾਜ! ਅਜਿਹਾ ਕਦੇ ਹੋ ਸਕਦਾ ਹੈ?" 'ਭਾਗੁ ਹੋਆ ਗੁਰਿ ਸੰਤੁ ਮਿਲਾਇਆ' ਇਹ ਆਖ ਕੇ ਉਹ ਸੰਤਾਂ ਦੇ ਪੈਰ ਘੁੱਟਣ ਲੱਗੇ, ਪਰ ਇਸ ਗੱਲੋਂ ਸੰਤ ਬਹੁਤ ਸ਼ਰਮਿੰਦੇ ਹੋਏ ਅਤੇ ਉਨ੍ਹਾਂ ਨੇ ਬਾਬਾ ਜੀ ਨੂੰ ਹਠ ਨਾਲ ਰੋਕਿਆ ਅਤੇ ਕਿਹਾ:—

'ਆਪ ਇਹ ਖਿਮਾਂ ਕਰੋ!'

ਪ੍ਰਸ਼ਾਦ ਤਿਆਰ ਹੋ ਗਿਆ। ਬਾਬਾ ਜੀ ਨੇ ਦੋਹਾਂ ਸੰਤਾਂ ਨੂੰ ਪ੍ਰਸ਼ਾਦ ਛਕਣ ਲਈ ਕਿਹਾ, ਪਰ ਉਨ੍ਹਾਂ ਦਾ ਚਿਤ ਚਾਹਿਆ ਕਿ ਪਹਿਲਾਂ ਇਸ਼ਨਾਾਨ ਕਰ

ਲਈਏ। ਬਾਬਾ ਜੀ ਨੇ ਦੋਹਾਂ ਨੂੰ ਖੂਹ ਪਰ ਲਿਜਾ ਕੇ ਇਸ਼ਨਾਨ ਕਰਾਇਆ,

216