ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੋਹਾਂ ਨੇ ਫੇਰ ਪ੍ਰਸ਼ਾਦ ਛਕਿਆ ਅਤੇ ਸਾਰੇ ਦਿਨ ਦੀ ਭੁੱਖ ਨਵਿਰਤ ਕੀਤੀ। ਉਨ੍ਹਾਂ ਦੋ ਵਾਸਤੇ ਮੰਜੀਆਂ ਜੋ ਪਹਿਲਾਂ ਤੋਂ ਹੀ ਡਾਹ ਰੱਖੀਆਂ ਸਨ, ਉਨ੍ਹਾਂ ਦੇ ਸਪੁਰਦ ਕੀਤੀਆਂ। ਦੋਵੇਂ ਸ਼ਾਂਤ ਹੋ ਕੇ ਆਪਣੇ ਆਪਣੇ ਬਿਸਤਰੋ ਉੱਪਰ ਬੈਠ ਗਏ ਅਤੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਲੇਟ ਗਏ। ਬਾਬਾ ਜੀ ਆਪਣੇ ਆਸਨ ਪੁਰ ਜਾ ਬੈਠੇ ਅਤੇ ਆਪਣਾ ਭਜਨ ਕਰਨ ਲੱਗੇ।

ਸਾਧੂਆਂ ਦੀ ਭੁੱਖ ਤ੍ਰੇਹ ਤਾਂ ਮਿਟ ਗਈ, ਪਰ ਉਨ੍ਹਾਂ ਦੀ ਅਸਲੀ ਭੁੱਖ ਨਾ ਮਿਟੀ। ਉਸ ਜਿਸ ਦੇ ਲਈ ਏਡੀ ਦੂਰੋਂ ਅੱਜ ਟੂਰ ਕੇ ਆਏ ਸਨ ਅਤੇ ਉਹ ਦੇਸ਼ ਪ੍ਰਦੇਸ਼ ਭਟਕ ਰਹੇ ਸਨ, ਉਹ ਚੀਜ਼ ਉਨ੍ਹਾਂ ਨੂੰ ਨਜ਼ਰ ਨਾ ਆਈ। ਕੁਝ ਦੇਰ ਤੱਕ ਤਾਂ ਉਹ ਉੱਸਲ-ਵੱਟੇ ਭੁੰਨਦੇ ਰਹੇ, ਪਰ ਸਾਰਾ ਦਿਨ ਦੇ ਥੱਕੇ ਹੋਏ ਹੋਣ ਕਰਕੇ ਉਨ੍ਹਾਂ ਦੀ ਅੱਖ ਲੱਗ ਗਈ ਅਤੇ ਨੀਂਦ ਦੇਵੀ ਦੀ ਗੋਦ ਵਿਚ ਜਾ ਪਏ।

ਜਦ ਦੀ ਸਰੂਪ ਕੌਰ ਬਾਬਾ ਭਾਨ ਸਿੰਘ ਦੇ ਡੇਰੇ ਆਈ, ਉਸ ਨੇ ਬਾਹਰ ਨਿਕਲਣਾ ਛੱਡ ਦਿੱਤਾ, ਉਹ ਦਿਨ ਰਾਤ ਬਾਬਾ ਜੀ ਦੀ ਮਾਤਾ ਦੇ ਪਾਸ ਜਿਸ ਦੀ ਉਮਰ ਸਵਾ ਸੌ ਵਰ੍ਹੇ ਦੀ ਸੀ, ਰਹਿਣ ਲੱਗੀ। ਉਸ ਦੀ ਇੱਛਾ ਅਨੁਸਾਰ ਹਰ ਵੇਲੇ ਗੁਰਬਾਣੀ ਦਾ ਪਾਠ ਕਰਦੀ ਅਤੇ ਉਸ ਨੂੰ ਸੁਣਾਉਂਦੀ ਰਹਿੰਦੀ। ਇਸ ਤਰ੍ਹਾਂ ਉਸ ਬ੍ਰਿਧ ਮਾਈ ਅਤੇ ਸਰੂਪ ਕੌਰ ਦੋਹਾਂ ਦਾ ਸਮਾਂ ਅਨੰਦ ਨਾਲ ਬੀਤਣ ਲੱਗਾ। ਭਾਵੇਂ ਉਹ ਡੇਰੇ ਦਾ ਅਤੇ ਲੰਗਰ ਦਾ ਕੰਮ ਭੀ ਖੁਸ਼ ਹੋ ਕੇ ਕਰਦੀ ਅਤੇ ਕਰਨ ਦੀ ਚਾਹ ਰੱਖਦੀ ਸੀ, ਪਰ ਬਾਬਾ ਜੀ ਨੇ ਉਸ ਨੂੰ ਇਹੋ ਕੰਮ ਸੌਂਪਿਆ ਕਿ ਬ੍ਰਿਧ ਮਾਈ ਪਾਸ ਰਹੇ ਅਤੇ ਉਸ ਨੂੰ ਬਾਣੀ ਦਾ ਪਾਠ ਸੁਣਾਇਆ ਕਰੇ। ਸਰੂਪ ਕੌਰ ਦੀ ਵੱਡੀ ਅਤੇ ਮੁੱਖ ਸੇਵਾ ਇਹੋ ਸੀ। ਬ੍ਰਿਧਾ ਮਾਈ ਦੀ ਕੋਠੜੀ ਲੰਗਰ ਦੇ ਪਿਛਲੇ ਪਾਸੇ ਸੀ, ਅਤੇ ਓਥੇ ਆਮ ਆਦਮੀ ਘਟ ਜਾਂਦੇ ਸਨ, ਇਸ ਕਰਕੇ ਭਾਈ ਗੁਰਮੁਖ ਸਿੰਘ ਅਤੇ ਸਰਦਾਰ ਜਗਜੀਵਨ ਸਿੰਘ ਹੁਰਾਂ ਨੂੰ ਆਪਣੀ ਪਿਆਰੀ ਚੀਜ਼ ਨਜ਼ਰ ਨਾ ਆਈ।

ਅੰਮ੍ਰਿਤ ਵੇਲੇ ਜਦ ਨਗਾਰਾ ਵੱਜਿਆ ਤਾਂ ਸਾਰੇ ਸਾਧ ਸੰਤ ਉੱਠ ਬੈਠੋ। ਉਨ੍ਹਾਂ ਵਿਚ ਰਾਤ ਵੇਲੇ ਉਹ ਦੋਵੇਂ ਸਾਧੂ ਭੀ ਉੱਠੇ। ਭਾਵੇਂ ਅਜੇ ਉਨ੍ਹਾਂ ਦਾ

ਬਕੇਵਾਂ ਦੂਰ ਨਹੀਂ ਸੀ ਹੋਇਆ ਅਤੇ ਉਨ੍ਹਾਂ ਦਾ ਦਿਲ ਕਰਦਾ ਸੀ ਕਿ ਅੱਜ ਹੋਰ

217