ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸੌਂ ਲਈਏ, ਪਰ ਅਜਿਹਾ ਕਰਨ ਨਾਲ ਉਨ੍ਹਾਂ ਦੇ ਸੰਤ ਪੁਣੇ ਨੂੰ ਲਾਜ ਲੱਗਦੀ ਸੀ, ਕਿਉਂਕਿ ਸੰਤ ਲੋਕਾਂ ਨੇ ਅੰਮ੍ਰਿਤ ਵੇਲੇ ਨੂੰ ਬਹੁਤ ਉੱਤਮ ਕਿਹਾ ਹੈ:— "ਝਾਲਾਂਗੇ ਉਠ ਨਾਮ ਜਪੁ ਨਿਸ ਬਾਸਰ ਆਰਾਧ। ਕਾਰਾ ਤੁਝੇ ਨ ਬਿਆਪਈ ਨਾਨਕ ਮਿਟੈ ਉਪਾਧ।" ਇਸ ਲਈ ਉਹ ਦੋਵੇਂ ਸਾਧੂ ਭੀ ਆਪਣਾ ਮਨ ਮਾਰ ਕੇ ਉਠੇ। ਬਾਬਾ ਜੀ ਨੇ ਢੋਲਕੀ ਅਤੇ ਹੋਰਨਾਂ ਸਾਧਾਂ ਸੰਤਾਂ ਨੇ ਛੈਣੇ ਆਦਿਕ ਬਾਜੇ ਲੈ ਕੇ "ਆਸਾ ਦੀ ਵਾਰ" ਦਾ ਗਾਇਨ ਅਰੰਭ ਕੀਤਾ। ਕਰੀਬ ਦੋ ਘੰਟੇ ਤੱਕ ਅਨੰਦ-ਮਈ ਸਮਾਂ ਬੱਝਾ ਰਿਹਾ। ਆਸਾ ਦੀ ਵਾਰ ਦਾ ਭੋਗ ਪਿਆ ਅਤੇ ਬਾਬਾ

ਜੀ ਨੇ ਗੁਰਬਾਣੀ ਦੀ ਪੁਸਤਕ ਵਿੱਚੋਂ ਸ਼ਬਦ ਲਿਆ ਜੋ ਇਹ ਸੀ:—

ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੇਖ ਜਠਰ ਕਉ ਭਰਤੇ॥
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮਘਾਤੀ ਹਰਤੇ॥
ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ॥
ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ॥
ਤਿਆਗ ਸ੍ਵਾਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥
ਕਾਗਰ ਨਾਵ ਲੰਘਹਿ ਕਤ ਸਾਗਰ ਬ੍ਰਿਥਾ ਕਥਤ ਹਮ ਤਰਤੇ॥
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੈ॥
ਨਾਨਕ ਸਰਨਿ ਚਰਨ ਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ॥

ਅਵਾਜ਼ ਲੈ ਕੇ ਬਾਬਾ ਜੀ ਨੇ ਦੋਹਾਂ ਸੰਤਾਂ ਨੂੰ ਕਿਹਾ:

ਮਹਾਰਾਜ! ਆਪ ਕੁਝ ਕ੍ਰਿਪਾ ਕਰੋ, ਕਥਾ ਸੁਣਾਓ, ਪਰ ਦੋਹਾਂ ਨੇ ਨਿੰਮ੍ਰਤਾ ਨਾਲ ਕਿਹਾ-"ਮਹਾਰਾਜ! ਅਸੀਂ ਆਪ ਦੇ ਬਾਲਕੇ ਹਾਂ। ਸਾਡੀ ਅਜੇ ਏਨੀ ਬੁੱਧ ਨਹੀਂ ਕਿ ਅਸੀਂ ਆਪ ਦੇ ਅੱਗੇ ਕੁਝ ਬੋਲ ਸਕੀਏ, ਇਸ ਲਈ ਆਪ ਹੀ ਕੁੱਝ ਕ੍ਰਿਪਾ ਕਰੋ।"

ਇਸ ਪੁਰ ਬਾਬਾ ਜੀ ਚੁੱਪ ਹੋ ਗਏ ਅਤੇ ਉਹਨਾਂ ਇਕ ਸ਼ਬਦ ਦੀ ਵਿਆਖਿਆ ਕੀਤੀ। ਸਾਰੇ ਸਰੋਤਾ ਲੋਕ ਸੁਣ ਕੇ ਬਹੁਤ ਪ੍ਰਸੰਨ ਹੋਏ। ਸ਼ਬਦ ਦੀ ਕਥਾ ਦਾ ਜਦ ਭੋਗ ਪਿਆ ਤਾਂ ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਸਾਰੇ ਜਣੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਧਰਮਸਾਲਾ ਦੇ ਬਾਹਰ ਆਏ।

ਸਾਰੇ ਲੋਕ ਤਾਂ ਬਾਹਰ ਨਿਕਲ ਗਏ, ਪਰ ਭਾਈ ਗੁਰਮੁਖ ਸਿੰਘ ਅਤੇ

218