ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਜਗਜੀਵਨ ਸਿੰਘ ਹੁਰੀਂ ਉਥੇ ਹੀ ਬੈਠੇ ਰਹੇ। ਉਹਨਾਂ ਨੇ ਆਪਸ ਵਿਚ ਕੁਝ ਗੱਲ ਬਾਤ ਕੀਤੀ, ਜਿਸ ਤੋਂ ਉਹ ਕੁਝ ਨਿਰਾਸ ਜੇਹੇ ਮਲੂਮ ਹੁੰਦੇ ਸਨ। ਇਕ ਨੇ ਕਿਹਾ "ਜਿਸ ਦੇ ਲਈ ਅਸੀਂ ਏਡੀ ਦੂਰ ਤੁਰ ਕੇ ਆਏ ਉਸ ਦੇ ਦਰਸ਼ਨ ਤਾਂ ਕਿਧਰੇ ਹੋਏ ਹੀ ਨਹੀਂ, ਪਤਾ ਨਹੀਂ ਉਸ ਸਾਧ ਨੇ ਸਾਨੂੰ ਝੂਠਾ ਚਕਮਾ ਦਿੱਤਾ ਹੈ।”

ਦੂਜਾ―"ਮਲੂਮ ਤਾਂ ਕੁਝ ਅਜੇਹਾ ਹੀ ਹੁੰਦਾ ਹੈ। ਜੇਕਰ ਉਹ ਇਥੇ ਹੁੰਦੀ ਤਾਂ ਕੀ ਕਥਾ ਵਿਚ ਭੀ ਨਜ਼ਰ ਨਾ ਆਉਂਦੀ?" ਇਸ ਤਰ੍ਹਾਂ ਆਪਸ ਵਿਚ ਅਫ਼ਸੋਸ ਦੀਆਂ ਗੱਲਾਂ ਕਰਦੇ ਰਹੇ ਅਤੇ ਬੈਠੇ ਰਹੇ।

ਬਾਬਾ ਹੁਰੀਂ ਅਤੇ ਹੋਰ ਸਾਰੇ ਲੋਕ ਤਾਂ ਧਰਮਸਾਲ ਦੇ ਬਾਹਰ ਚਲੇ ਹੀ ਗਏ ਸਨ, ਸਿਰਫ ਉਹ ਦੋਵੇਂ ਸਾਧੂ ਅਤੇ ਇਕ ਪਿੰਡ ਦਾ ਲੜਕਾ ਜੋ ਬਾਬਾ ਜੀ ਪਾਸੋਂ ਪੜ੍ਹਦਾ ਹੁੰਦਾ ਸੀ, ਬੈਠੇ ਰਹੇ। ਉਸ ਲੜਕੇ ਨੂੰ ਆਪਣੇ ਪਾਸ ਸੱਦ ਕੇ ਇਕ ਸਾਧ ਨੇ ਇਹ ਪੁੱਛਿਆ:―

“ਕਿਉਂ ਭਾਈ ਤੂੰ ਕਿਥੇ ਰਹਿੰਦਾ ਹੈਂ?"

“ਮਹਾਰਾਜ! ਇਸੇ ਨਗਰ ਵਿਚ"

“ਤੇਰਾ ਕੀ ਨਾਉਂ ਹੈ?"

“ਮਹਾਰਾਜ! ਹਰਦਿਆਲ"

“ਇਥੇ ਹੁਣ ਕਿਸ ਤਰਾਂ ਬੈਠਾ ਹੈਂ?"

“ਮੈਂ ਬਾਬਾ ਜੀ ਪਾਸੋਂ ਪੜ੍ਹਦਾ ਹੁੰਦਾ ਹਾਂ।"

“ਕੀ ਪੜ੍ਹਦਾ ਹੁੰਦਾ ਹੈਂ?"

“ਮਹਾਰਾਜ! ਗੁਰਮੁਖੀ।"

“ਗੁਰਮੁਖੀ ਦੀ ਕੇਹੜੀ ਪੋਥੀ?"

“ਮਹਾਰਾਜ! ਪੰਜ ਗਰੰਥੀ।"

“ਚੰਗਾ, ਇਹ ਦਸ ਭਈ ਬਾਬੇ ਹੁਰਾਂ ਦੀ ਕੋਈ ਧੀ ਭੀ ਇਥੇ ਹੈ?"

“ਮਹਾਰਾਜ! ਹੈ।"

“ਕਿਥੋਂ ਰਹਿੰਦੀ ਹੈ ਅਤੇ ਉਸ ਦਾ ਨਾਮ ਕੀ ਹੈ, ਤੈਨੂੰ ਕੁਝ ਪਤਾ ਹੈ?"

“ਮਹਾਰਾਜ! ਉਹ ਅੰਦਰ ਵੱਡੀ ਮਾਤਾ ਪਾਸ ਰਹਿੰਦੀ ਹੈ ਅਤੇ ਉਸ ਦਾ

219