ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਨਾਮ ਸਰੂਪ ਕੌਰ ਹੈ।"

““ਠੀਕ! ਉਹ ਵੱਡੀ ਮਾਤਾ ਕੌਣ ਹੈ?"

“ਬਾਬਾ ਜੀ ਦੀ ਮਾਈ।"

“ਬਾਬਾ ਜੀ ਦੀ ਮਾਈ ਜੀਉਂਦੀ ਹੈ?"

“ਹਾਂ, ਮਹਾਰਾਜ ਜੀਉਂਦੀ ਹੈ।"

“ਉਸ ਦੀ ਕਿੰਨੀ ਉਮਰ ਹੋਵੇਗੀ?"

“ਕੋਈ ਸਵਾ ਸੌ ਬਰਸ ਦੀ।"

“ਹੱਛਾ ਇਹ ਦੱਸ, ਬਾਬਾ ਜੀ ਦੀ ਧੀ ਇਥੇ ਰਹਿੰਦੀ ਹੈ ਕਿ ਕਿਸੇ ਹੋਰ ਜਗ੍ਹਾ?"

“ਮਾਲੂਮ ਨਹੀਂ ਕਿੱਥੇ ਰਹਿੰਦੀ ਹੈ, ਥੋੜ੍ਹੇ ਦਿਨ ਇੱਥੇ ਆਈ ਹੈ, ਸ਼ਾਇਦ ਆਪਣੇ ਸਹੁਰੇ ਘਰ ਰਹਿੰਦੀ ਹੋਵੇਗੀ।"

“ਉਸ ਦਾ ਰੰਗ ਰੂਪ ਕੀ ਹੈ? ਕਾਲੀ ਹੈ ਕਿ ਗੋਰੀ?"

“ਮਹਾਰਾਜ! ਹੈ ਤਾਂ ਗੋਰੀ ।"

“ਉਸ ਦੀ ਉਮਰ ਕੀ ਹੈ?"

“ਉਮਰ ਕੋਈ ੨੫-੨੬ ਵਰ੍ਹੇ ਦੀ ਹੋਉ। ਤੁਸੀਂ ਕਿਉਂ ਪੁੱਛਦੇ ਹੋ?"

“ਸਾਨੂੰ ਕੁਝ ਮਤਲਬ ਹੈ, ਹੱਛਾ ਤੂੰ ਹੁਣ ਆਪਣੀ ਥਾਂ ਜਾ ਕੇ ਬੈਠ ਅਤੇ ਪੜ੍ਹ!" ਲੜਕਾ ਆਪਣੀ ਜਗ੍ਹਾ ਉੱਪਰ ਜਾ ਬੈਠਾ ਅਤੇ ਪੜ੍ਹਨ ਲੱਗਾ!

ਦੋਹਾਂ ਨੇ ਆਪਸ ਵਿਚ ਹਸਦਿਆਂ ਕਿਹਾ:-ਇਸ ਲੜਕੇ ਦੀਆਂ ਗੱਲਾਂ ਨੇ ਤਾਂ ਸਾਨੂੰ ਫੇਰ ਸ਼ੱਕ ਵਿਚ ਪਾ ਦਿੱਤਾ! ਹੁਣ ਕੀ ਕਰੀਏ?" ਛੇਕੜ ਇਹੋ ਸਲਾਹ ਠਹਿਰੀ ਕਿ ਕਿਸੇ ਤਰ੍ਹਾਂ ਉਸ ਦੇਵੀ ਨੂੰ ਆਪਣੀ ਅੱਖੀਂ ਵੇਖੀਏ। ਇਸ ਦੇ ਲਈ ਉਨ੍ਹਾਂ ਇਹ ਬਹਾਨਾ ਬਣਾਇਆ ਕਿ ਬਾਬਾ ਜੀ ਨੂੰ ਇਹ ਆਖੀਏ ਕਿ ਤੁਸੀਂ ਆਪਣੀ ਮਾਤਾ ਦੇ ਦਰਸ਼ਨ ਕਰਾਓ। ਬੱਸ ਇਸ ਤਰ੍ਹਾਂ ਨਾਲ ਸੁਭਾਵਿਕ ਹੀ ਅੰਦਰ ਜਾ ਕੇ ਉਸ ਨੂੰ ਵੇਖ ਲਵਾਂਗੇ। ਇਹੋ ਸਲਾਹ ਪੱਕੀ ਕਰ ਕੇ ਦੋਵੇਂ ਬਾਹਰ ਗਏ ਅਤੇ ਬਾਬਾ ਜੀ ਨੂੰ ਜਾ ਮਿਲੇ। ਬਾਬਾ ਜੀ ਉਸ ਵੇਲੇ ਪਸ਼ੂਆਂ ਨੂੰ ਬਾਹਰ ਕੱਢ ਰਹੇ ਸਨ। ਉਹਨਾਂ ਦੋਹਾਂ ਸਾਧੂਆਂ ਨੂੰ ਪਾਸ ਆਇਆ ਵੇਖ ਉਹਨਾਂ ਨੇ ਕਿਹਾ:―

"ਮਹਾਰਾਜ ਸੰਤੋ ਕੀ ਹੁਕਮ ਹੈ?"

220