ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

“ਅਸੀਂ ਹੁਕਮ ਕਰਨ ਜੋਗੇ ਤਾਂ ਨਹੀਂ, ਅਸੀਂ ਸਿਰਫ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੀ ਮਾਈ ਜੀ ਦੇ ਦਰਸ਼ਨ ਕਰਾਓ।"

“ਬਹੁਤੁ ਭਲਾ ਸੰਤੋ! ਬਹੁਤ ਭਲਾ, ਪਹਿਲਾਂ ਤੁਸੀਂ ਇਹ ਦੱਸੋ ਕਿ ਲੱਸੀ ਪੀਓਗੇ ਕਿ ਦੁੱਧ?"

“ਅਸੀਂ ਲੱਸੀ ਦੁਧ ਫੇਰ ਪੀਵਾਂਗੇ ਪਹਿਲਾਂ ਸਾਨੂੰ ਇਹ ਲੱਸੀ ਦੁੱਧ ਪਿਆਓ ਕਿ ਆਪਣੀ ਮਾਤਾ ਜੀ ਦੇ ਦਰਸ਼ਨ ਕਰਾਓ। "

“ਸਤਿ ਬਚਨ ਮਹਾਰਾਜ! ਚਲੋ! ਇਹ ਆਖ ਕੇ ਬਾਬਾ ਜੀ ਉਨ੍ਹਾਂ ਦੋਹਾਂ ਸੰਤਾਂ ਨੂੰ ਅੰਦਰ ਲੈ ਗਏ। ਸਰੂਪ ਕੌਰ ਉਸ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਮਾਈ ਨੂੰ ਸੁਣਾਉਂਦੀ ਬੈਠੀ ਸੀ। ਪਹਿਲਾਂ ਬਾਬਾ ਜੀ ਨੇ ਅੰਦਰ ਜਾ ਕੇ ਮਾਈ ਜੀ ਨੂੰ ਕਿਹਾ:―

“ਮਾਤਾ ਜੀ! ਦੋ ਸੰਤ ਤੁਹਾਨੂੰ ਦਰਸ਼ਨ ਦੇਣ ਆਏ ਹਨ। "

“ਜੀ ਆਇਆਂ ਨੂੰ! ਧੰਨ ਭਾਗ! ਘਰ ਬੈਠਿਆਂ ਸੰਤ ਦਰਸ਼ਨ ਦੇਣ ਆਏ ਹਨ। ਵੱਡੀ ਕਿਰਪਾ ਕੀਤੀ ਨੇ।"

“ਦੋਵੇਂ ਸੰਤ―ਮਾਤਾ ਜੀ! ਮੱਥਾ ਟੇਕਦੇ ਹਾਂ।"

“ਮੱਥਾ ਟੇਕਦੀ ਹਾਂ ਮਹਾਰਾਜ (ਹੱਥ ਜੋੜ ਕੇ) ਤੁਸਾਂ ਬੜੀ ਮਿਹਰ ਕੀਤੀ ਹੈ, ਆਪਣੇ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ।"

“‘ਮਾਈ ਜੀ! ਅਸੀਂ ਤੁਹਾਡੇ ਬੱਚੇ ਹਾਂ। ਸਗੋਂ ਅਸੀਂ ਤੁਹਾਡਾ ਦਰਸ਼ਨ ਕਰ ਕੇ ਨਿਹਾਲ ਹੋਏ ਹਾਂ!"

ਇਸ ਤਰ੍ਹਾਂ ਮਾਈ ਦੇ ਦਰਸ਼ਨ ਕਰਨ ਦੇ ਬਹਾਨੇ ਉਨ੍ਹਾਂ ਦੋਹਾਂ ਨੇ ਸਰੂਪ ਕੌਰ ਨੂੰ ਜਾ ਕੇ ਵੇਖਿਆ। ਉਹ ਗੱਲਾਂ ਤਾਂ ਉਸ ਮਾਈ ਨਾਲ ਕਰਦੇ ਸਨ, ਪਰ ਅੱਖਾਂ ਉਨ੍ਹਾਂ ਦੀਆਂ ਸਰੂਪ ਕੌਰ ਵੱਲ ਸਨ। ਸਰੂਪ ਕੌਰ ਨੇ ਭੀ ਉਨ੍ਹਾਂ ਦੋਹਾਂ ਸਾਧਾਂ ਨੂੰ ਵੇਖਿਆ, ਪਰ ਇਸ ਵੇਲੇ ਦੀ ਪੁਸ਼ਾਕ ਅਤੇ ਬਹੁਤ ਦਿਨ ਦੇ ਵਿਛੜੇ ਕਰ ਕੇ ਉਹ ਚੰਗੀ ਤਰਾਂ ਪਛਾਣ ਨਾ ਸਕੀ। ਉਨ੍ਹਾਂ ਦੋਹਾਂ ਦੀ ਬੋਲੀ ਤੋਂ ਇਹ ਸ਼ੱਕ

ਪੈਂਦਾ ਸੀ ਕਿ ਇਹ ਦੋਵੇਂ ਉਹੋ ਹੀ ਹਨ, ਪਰ ਫੇਰ ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਕਈ ਤਰ੍ਹਾਂ ਦੇ ਸੋਚ ਵਿਚਾਰ ਕਰਨ ਲੱਗੀ। ਓਸ ਨੇ ਆਪਣੇ ਮਨ ਵਿਚ ਕਿਹਾ:―

221