ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਜੇਕਰ ਇਹ ਸੱਚ ਮੁੱਚ ਹੀ ਉਹੋ ਹਨ ਤਾਂ ਇਨ੍ਹਾਂ ਮੈਨੂੰ ਕਿਉਂ ਨਹੀਂ ਪਛਾਣਿਆਂ। ਫੇਰ ਇਨ੍ਹਾਂ ਇਹ ਭਗਵੇਂ ਕਪੜੇ ਕਿਉਂ ਕਰ ਲਏ ਹਨ? ਚੇਹਰੇ ਮੋਹਰੇ ਦਾ ਕੀ ਹੈ? ਸੰਸਾਰ ਵਿਚ ਕਦੇ ਕਦੇ ਇਕ ਰੂਪ ਰੰਗ ਦੇ ਮਨੁੱਖ ਮਿਲ ਭੀ ਜਾਂਦੇ ਹਨ ਅਤੇ ਦੇਖਣ ਵਾਲੇ ਨੂੰ ਧੋਖਾ ਲਗਦਾ ਹੈ। ਪਰ ਅਜੇਹਾ ਵਿਚਾਰ ਹੋਣ ਪਰ ਭੀ ਉਸ ਦੇ ਮਨ ਦਾ ਸ਼ੱਕ ਨਾ ਗਿਆ, ਉਹ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਬਾਹਿਰ ਚਲੇ ਗਏ। ਉਸ ਨੇ ਨਿਰਾਸ ਹੋ ਕੇ ਇਕ ਲੰਬਾ ਪਾਉਂਕਾ ਭਰਿਆ। ਇਹ ਦੇਖ ਕੇ ਮਾਈ ਨੇ ਪੁੱਛਿਆ:“ਕਿਉਂ ਬੱਚੀ! ਤੂੰ ਕਿਉਂ ਠੰਢੇ ਸਾਹ ਭਰਦੀ ਹੈਂ, ਤੈਨੂੰ ਕੀ ਦੁੱਖ ਹੋਇਆ ਹੈ? ਮਾਤਾ ਜੀ! ਕੁਝ ਨਹੀਂ ਐਵੇਂ ਹੀ ਇੰਨੀ ਗੱਲ ਉਸ ਨੇ ਬਹੁਤ ਜ਼ੋਰ ਨਾਲ ਆਖੀ, ਪਰ ਨਿਕਲੀ ਬਹੁਤ ਧੀਮੀਂ। ਉਸ ਦੀਆਂ ਅੱਖਾਂ ਵਿਚੋਂ ਅਚਾਨਕ ਹੰਝੂ ਨਿਕਲ ਪਈਆਂ, ਇਹ ਦੇਖ ਕੇ ਉਸ ਮਾਈ ਨੂੰ ਹੋਰ ਭੀ ਸ਼ੱਕ ਪਿਆ। ਉਸ ਨੇ ਦਿਲਾਸਾ ਦੇਂਦੇ ਹੋਏ ਅਤੇ ਪਿੱਠ ਤੇ ਹੱਥ ਫੇਰਦੇ ਹੋਏ ਪੁੱਛਿਆ “ਬੱਚੀ! ਤੂੰ ਦੱਸਦੀ ਨਹੀਂ, ਤੈਨੂੰ ਕਿਉਂ ਇਹ ਸਾਧ ਤੇਰੇ ਜਾਣੂੰ ਹਨ? ਸੱਚ ਸੱਚ ਆਖ, ਪ੍ਰਗਟ ਕਰਨਾ ਹੀ ਚੰਗਾ ਹੈ ti ਏਨਾਂ ਦੁੱਖ ਹੋਇਆ ਹੈ? ਕੀ ਬੱਚੀ! ਆਪਣੇ ਮਨ ਦਾ ਦੁੱਖ ‘ਮਾਤਾ ਜੀ! ਮੰਨੂੰ ਦੁੱਖ ਤਾਂ ਕੋਈ ਨਹੀਂ, ਪਰ ਇਹ ਸੰਤ ਜੋ ਹੁਣ ਆਏ ਸਨ ਇਹਨਾਂ ਮੈਨੂੰ ਸ਼ੱਕ ਵਿਚ ਪਾ ਦਿੱਤਾ ਹੈ। ਮੈਂ ਇਹਨਾਂ ਦੇ ਵੇਸ ਲਿਬਾਸ ਤੋਂ ਤਾਂ ਨਹੀਂ ਪਛਾਣ ਸਕੀ, ਪਰ ਉਹਨਾਂ ਦੀ ਬੋਲੀ ਨੇ ਮੈਨੂੰ ਸ਼ੱਕ ਵਿਚ ਪਾ ਦਿਤਾ ਹੈ। ਮੈਨੂੰ ਪਿਛਲੀਆਂ ਗੱਲਾਂ, ਪਿਛਲੇ ਮੁਖ ਫੇਰ ਚੇਤੇ ਆ ਗਏ ਹਨ। ਵਾਹਿਗੁਰੂ ਜਾਣੋਂ ਇਸ ਵਿਚ ਕੀ ਭੇੜ ਹੈ? ਮੇਰੋ ਖੱਬੇ ਅੰਗ ਵੀ ਫਰ ਫ਼ਰ ਕਰਦੇ ਹਨ। ਇਹ ਸੁਣ ਕੇ ਬਿਰਧ ਮਾਈ ਭੀ ਅਚਰਜ ਹੋਈ; ਪਰ ਉਸ ਦੀ ਸਮਝ ਵਿਚ ਇਹ ਗੋਰਖ ਧੰਦਾ ਕੁਝ ਨ ਆਇਆ। ਉਸ ਨੇ ਧੀਰਜ ਦੇਂਦਿਆਂ ਹੋਇਆਂ ਕਿਹਾ:- ‘ਬੱਚੀ! ਉਦਾਸ ਨਾ ਹੋ। ਵਾਹਿਗੁਰੂ ਹੁਣ ਤੇਰੀ ਆਸ਼ਾ' ਛੇਤੀ ਪੂਰਨ ਕਰੇਗਾ, ਧੀਰਜ ਰੱਖ।' ਇਹ ਆਖ ਕੇ ਉਸ ਨੇ ਫੇਰ ਪਿੱਠ ਉੱਪਰ ਹੱਥ ਫੇਰਿਆ

ਸਰੂਪ ਕੌਰ ਦਾ ਮਾਈ ਦੇ ਦਿਲਾਸੇ ਨਾਲ ਮਨ ਕੁਝ ਸ਼ਾਂਤ ਹੋਇਆ ਅਤੇ ਉਹ ਫੇਰ

222