ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਾਈ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗ ਪਈ।

ਉਹ ਦੋਵੇਂ ਸਾਧੂ ਮਾਈ ਦੇ ਦਰਸ਼ਨ ਕਰ ਕੇ ਬਾਹਰ ਬਾਗ਼ ਵਿਚ ਟਹਿਲਣ ਲੱਗੇ। ਇਕ ਨੇ ਕਿਹਾ:―

“ਕਿਉਂ ਭਾਈ, ਕੁਝ ਸਮਝ ਆਈ? ਮੰਨੂੰ ਮਲੂਮ ਤਾਂ ਉਹੋ ਹੁੰਦੀ ਹੈ, ਪਰ ਅਚਰਜ ਹੈ ਕਿ ਸਾਨੂੰ ਉਸ ਨੇ ਪਛਾਣ ਕਿਉਂ ਨਾ ਲਿਆ?"

ਦੂਜਾ― "ਸ਼ਾਇਦ ਸਾਡੇ ਵੇਸ ਬਦਲੇ ਹੋਏ ਹੋਣ ਕਰ ਕੇ ਉਹ ਨ ਪਛਾਣ ਸਕੀ ਹੋਵੇ। ਮੈਨੂੰ ਭੀ ਮਲੂਮ ਤਾਂ ਉਹੋ ਹੁੰਦੀ ਹੈ।"

ਏਹ ਏਨੀਆਂ ਗੱਲਾਂ ਕਰਦੇ ਹੀ ਸਨ ਕਿ ਉਹੋ ਲੜਕਾ ਜਿਸ ਨਾਲ ਧਰਮਸਾਲ ਵਿੱਚ ਇਹਨਾਂ ਗੱਲਾਂ ਕੀਤੀਆਂ ਸਨ, ਸੱਦਣ ਆਇਆ ਕਿ ਬਾਬਾ ਜੀ ਆਖਦੇ ਹਨ ਲੱਸੀ ਪਾਣੀ ਛਕ ਜਾਓ। ਉਸ ਲੜਕੇ ਨੇ ਬਾਬੇ ਹੁਰਾਂ ਨੂੰ ਉਹਨਾਂ ਸਾਧਾ ਦੀ ਪੁੱਛੀ ਹੋਈ ਸਾਰੀ ਗੱਲ ਦੱਸ ਦਿੱਤੀ ਸੀ। ਦੋਵੇਂ ਸਾਧ ਲੰਗਰ ਵਿਚ ਗਏ ਅਤੇ ਉਹਨਾਂ ਨੂੰ ਬਾਬਾ ਜੀ ਨੇ ਉਹਨਾਂ ਦੇ ਕਹੇ ਮੂਜਬ ਲੱਸੀ ਛਕਾਈ। ਲੱਸੀ ਛਕ ਛਕਾ ਕੇ ਬਾਬੇ ਹੁਰੀਂ ਉਹਨਾਂ ਸਾਧਾਂ ਸਣੇ ਬਾਗ਼ ਵਿਚ ਗਏ ਅਤੇ ਇੱਕ ਮੰਜੀ ਪੁਰ ਜਾ ਬੈਠੇ। ਇਕਾਂਤ ਵੇਖ ਕੇ ਉਹਨਾਂ ਸਾਧਾਂ ਨੇ ਪੁੱਛਿਆ:―

"ਬਾਬਾ ਜੀ! ਇਕ ਬੇਨਤੀ ਹੈ, ਹੁਕਮ ਕਰੋ ਤਾਂ ਪੁੱਛੀਏ?"

"ਨਿਸੰਗ ਹੁਕਮ ਕਰੋ ਮਹਾਰਾਜ!"

"ਆਪ ਦੀ ਮਾਤਾ ਦੇ ਪਾਸ ਜੋ ਦੇਵੀ ਬੈਠੀ ਪਾਠ ਕਰਦੀ ਸੀ, ਉਹ ਆਪ ਦੀ ਕੀ ਲੱਗਦੀ ਹੈ?"

"ਉਹ ਸਾਡੀ ਧੀ ਲੱਗਦੀ ਹੈ।"

"ਧੀ" ਦਾ ਨਾਮ ਸੁਣ ਕੇ ਦੋਵੇਂ ਚੁੱਪ ਹੋ ਗਏ! ਉਸ ਚੁੱਪ ਨੂੰ ਦੂਰ ਕਰਨ ਲਈ ਬਾਬਾ ਜੀ ਨੇ ਪੁੱਛਿਆ:―"ਆਪ ਨੇ ਉਸ ਦੀ ਬਾਬਤ ਕਿਸ ਕਾਰਣ ਪੁੱਛਿਆ ਹੈ, ਕੀ ਤੁਸਾਂ ਉਸ ਨੂੰ ਕਿਧਰੇ ਵੇਖਿਆ ਸੀ?"

"ਜੀ ਹਾਂ, ਕੁਝ ਸ਼ੱਕ ਪਿਆ ਸੀ।"

"ਕੀ ਸ਼ੱਕ ਪਿਆ ਸੀ, ਇਹ ਸਾਨੂੰ ਭੀ ਦੱਸ ਦਿਓ?"

"ਇਸ ਪੁਰ ਸਰਦਾਰ ਜਗਜੀਵਨ ਸਿੰਘ ਜੀ ਨੇ ਸਰਦਾਰ ਗੁਰਮੁਖ ਸਿੰਘ ਜੀ, ਉਹਨਾਂ ਦੀ ਪੜਨੀ ਸਰੂਪ ਕੌਰ, ਬਿਰਧ ਮਾਤਾ ਅਤੇ ਪੁੱਤਰ ਦੀ ਸਾਰੀ ਦੁੱਖਾਂ ਭਰੀ

223