ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕਹਾਣੀ ਆਦਿ ਤੋਂ ਅੰਤ ਤਕ ਕਹਿ ਸੁਣਾਈ! ਆਪਣੇ ਆਉਣ ਦਾ ਕਾਰਨ ਦੱਸਿਆ। ਅੰਦਰ ਬਾਬਾ ਜੀ ਦੀ ਮਾਤਾ ਜੀ ਦੇ ਦਰਸ਼ਨਾਂ ਦਾ ਭੇਦ ਵੀ ਦੱਸਿਆ ਕਿ ਕਿਉਂ ਅੰਦਰ ਬੈਠੀ ਔਰਤ ਸਰੂਪ ਕੌਰ ਨੂੰ ਵੇਖਣ ਲਈ ਗਏ ਸਨ।

'ਠੀਕ! ਚੰਗਾਂ,ਤੁਸਾਂ ਕੁੜੀ ਨੂੰ ਵੇਖਿਆ ਹੈ ਜੋ ਮਾਈ ਦੇ ਪਾਸ ਪਾਠ ਕਰਦੀ ਸੀ, ਕੀ ਇਹ ਉਹੋ ਹੈ?'

"ਅਸੀਂ ਨਿਸਚੇ ਕਰ ਕੇ ਨਹੀਂ ਆਖ ਸਕਦੇ, ਪਰ ਕੁਝ ਕੁਝ ਸਾਨੂੰ ਸ਼ੱਕ ਪੈਂਦਾ ਹੈ।"

"ਉਸ ਸ਼ੱਕ ਦੀ ਨਵਿਰਤੀ ਕਿਸ ਤਰ੍ਹਾਂ ਹੋਵੇ?"

"“ਕੋਈ ਆਪ ਹੀ ਰਾਹ ਦੱਸੋ, ਆਪ ਸਾਡੇ ਬਜ਼ੁਰਗ ਹੋ?"

"ਚੰਗਾ, ਵਾਹਿਗੁਰੂ ਭਲੀ ਕਰੇਗਾ। ਅਸੀਂ ਹੀ ਇਸ ਸ਼ੱਕ ਨੂੰ ਦੂਰ ਕਰਾਂਗੇ।”

ਇਸ ਤਰ੍ਹਾਂ ਵਾਰਤਾਲਾਪ ਕਰ ਰਹੇ ਸਨ ਕਿ ਅੰਦਰੋਂ ਇਕ ਆਦਮੀ ਆਇਆ ਅਤੇ ਉਸ ਨੇ ਕਿਹਾ, ਮਾਈ ਜੀ ਸੱਦਦੇ ਹਨ। ਬਾਬਾ ਜੀ ਉੱਠ ਕੇ ਆਪਣੀ ਮਾਈ ਪਾਸ ਗਏ। ਮਾਈ ਨੇ ਪੁੱਤਰ ਨੂੰ ਪਾਸ ਬਿਠਾ ਕੇ ਤੇ ਹੱਥ ਫੇਰਦੇ ਹੋਏ ਪੁੱਛਿਆ:―

"ਕਿਉਂ, ਪੁੱਤ! ਇਹ ਸਾਧ ਕੌਣ ਸਨ, ਕੁਝ ਮਲੂਮ ਹੈ? ਇਸ ਕੁੜੀ ਨੂੰ ਕੁਝ ਸ਼ੱਕ ਪੈਂਦਾ ਹੈ ਕਿ ਇਹ ਇਸਦੇ ਆਦਮੀ ਸਨ?"

"ਬਾਬਾ ਜੀ ਨੇ ਮੁਸਕਰਾਂਦਿਆਂ ਹੋਇਆਂ ਕਿਹਾ:― "ਮਾਂ ਜੀ! ਜੋ ਕੁਝ ਸ਼ੱਕ ਹੋਵੇ ਮਿਟ ਜਾਵੇਗਾ। “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।” ਵਾਹਿਗੁਰੂ ਭਲੀ ਕਰੇਗਾ।” ਮਾਈ ਵੀ ਇਸ ਗੱਲ ਦਾ ਮਤਲਬ ਸਮਝ ਗਈ ਅਤੇ ਬਾਬੇ ਹੁਰੀਂ ਉੱਠ ਕੇ ਬਾਹਰ ਚਲੇ ਆਏ।

ਬਾਹਰ ਆ ਕੇ ਉਹ ਆਪਣੇ ਰੋਜ਼ ਦੇ ਕੰਮ ਧੰਦੇ ਕਰਦੇ ਰਹੇ ਅਤੇ ਓਹ ਸਾਧ ਦੋਵੇਂ ਬਾਗ਼ ਵਿੱਚ ਪਏ ਰਹੇ ਅਤੇ ਸੋਚਣ ਲੱਗੇ ਕਿ ਦੇਖੀਏ ਬਾਬੇ ਹੁਰੀਂ ਕਿਸ ਤਰ੍ਹਾਂ ਸਾਡਾ ਸ਼ੱਕ ਮੇਟਦੇ ਹਨ। ਦੇਖਦਿਆਂ ਦੇਖਦਿਆਂ ਰੋਟੀ ਦਾ ਵੇਲਾ ਹੋਇਆ। ਲੰਗਰ ਦੀ ਘੰਟੀ ਖੜਕੀ, ਸਾਰੇ ਸੰਤ ਸਾਧੂ ਪ੍ਰਸ਼ਾਦ ਛਕਣ ਲਈ ਇਕੱਠੇ ਹੋ ਗਏ, ਪਰ ਉਨ੍ਹਾਂ ਨਵੇਂ ਸਾਧਾਂ ਨੂੰ ਨੀਂਦ ਆ ਗਈ ਸੀ, ਇਸ ਲਈ

224