ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਬਾਬੇ ਹੁਰਾਂ ਉਹਨਾਂ ਨੂੰ ਆਦਮੀ ਭੇਜ ਕੇ ਉਠਾਇਆ। ਉਹ ਜਦ ਉੱਠ ਕੇ ਅੰਦਰ ਆਏ, ਬਾਬੇ ਹੁਰਾਂ ਨੇ ਉਹਨਾਂ ਨੂੰ ਲੰਗਰ ਦੀ ਪੰਗਤ ਵਿਚ ਨਾ ਬਿਠਾਲ ਕੇ ਬਿਰਧ ਮਾਈ ਦੇ ਪਾਸ ਵਾਲੀ ਕੋਠੜੀ ਵਿੱਚ ਜਾ ਕੇ ਬਿਠਾਇਆ ਅਤੇ ਉਹਨਾਂ ਨੂੰ ਪ੍ਰਸ਼ਾਦ ਛਕਾਣ ਲਈ ਸਰੂਪ ਕੌਰ ਨੂੰ ਨਿਯਤ ਕੀਤਾ। ਸਰੂਪ ਕੌਰ ਭੀ ਉਹਨਾਂ ਦੇ ਫੇਰ ਦਰਸ਼ਨ ਕਰਨਾ ਮਨੋਂ ਚਾਹੁੰਦੀ ਹੀ ਸੀ, ਇਸ ਲਈ ਬਾਬਾ ਜੀ ਦੀ ਆਗਿਆ ਅਨੁਸਾਰ ਪਹਿਲਾਂ ਗੜਵਾ ਲੈ ਕੇ ਸੰਤਾਂ ਦੇ ਹੱਥ ਧੁਆਣ ਗਈ। ਦੋਵੇਂ ਸੰਤ ਉਸ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਮੁਸਕ੍ਰਾਏ। ਉਨ੍ਹਾਂ ਦੀ ਮੁਸਕ੍ਰਾਹਟ ਦੇਖ ਕੇ ਸਰੂਪ ਕੌਰ ਕੁਝ ਡਰੀ ਅਤੇ ਸੰਗੀ ਭੀ, ਪਰ ਝੱਟ ਉਨ੍ਹਾਂ ਵਿਚੋਂ ਇਕ ਸਾਧ ਬੋਲ ਪਿਆ "ਬੀਬੀ, ਸੰਤਾਂ ਕੋਲੋਂ ਸੰਗੀਦਾ ਨਹੀਂ, ਲਿਆ ਪਾਣੀ ਹੱਥ ਧੁਵਾ ਦੇਹ।"

ਉਸ ਸਾਧੂ ਦੇ ਬੋਲਣ ਪੁਰ ਉਹ ਹੋਰ ਵੀ ਸ਼ਰਮਾਈ, ਪਰ ਹੌਲੀ ਹੌਲੀ ਪਾਸ ਆ ਕੇ ਉਹ ਹੱਥ ਧੁਵਾਣ ਲਈ ਖੜੀ ਹੋ ਗਈ! (ਸਰਦਾਰ ਜਗਜੀਵਨ ਸਿੰਘ) ਨੇ ਫੇਰ ਕਿਹਾ— 'ਬੀਬੀ! ਪਹਿਲਾਂ ਆਪਣਾ ਨਾਮ ਦੱਸ ਲੈ, ਅਤੇ ਫੇਰ ਸਾਡੇ ਹੱਥ ਧੁਆਈਂ” ਇਸ ਪੁਰ ਦੂਜੇ ਸਾਧੂ ਨੇ ਕਿਹਾ—“ਪਹਿਲਾ ਆਪਣਾ ਨਾਮ ਦੱਸ ਦੇਵੇ ਤਾਂ ਹੱਥ ਧੋਵੇ।" ਉਸ ਦੂਜੇ ਸਾਧੂ ਨੂੰ ਪਹਿਲੇ ਸਾਧੂ ਦੀ ਗੱਲ ਪੱਕੀ ਕਰਨ ਵਿਚ ਬੋਲਦਿਆਂ ਸੁਣ ਕੇ ਸਰੂਪ ਕੌਰ ਨੇ ਉਸ ਵੱਲ ਚੰਗੀ ਤਰ੍ਹਾਂ ਵੇਖਿਆ। ਉਸ ਨੂੰ ਨਿਸਚੇ ਹੋ ਗਿਆ ਕਿ ਇਹ ਮੇਰਾ ਪਤੀ ਹੀ ਹੈ। ਬੱਸ ਫੇਰ ਉਹ ਆਪਣੇ ਆਪ ਨੂੰ ਸੰਭਾਲ ਨਾ ਸੱਕੀ, ਗੜਵਾ ਉਸ ਦੇ ਹੱਥੋਂ ਡਿੱਗ ਪਿਆ ਅਤੇ ਉਹ ਪਟਾਕ ਦੇ ਕੇ ਉਸ ਦੇ ਪੈਰਾਂ ਉੱਪਰ ਡਿੱਗ ਪਈ। ਪਤੀ ਨੇ ਝੱਟ ਉਸ ਨੂੰ ਗਲ ਨਾਲ ਲਾ ਲਿਆ। ਇਹ ਵੇਖ ਦੂਜਾ ਸਾਧੂ ਬਾਹਰ ਉੱਠ ਗਿਆ। ਉਸ ਨੂੰ ਬਾਹਰ ਆਇਆਂ ਵੇਖ ਮਾਈ ਨੇ ਸੱਦਿਆ:—

“ਕਿਉਂ ਸੰਤ ਜੀ! ਤੁਸੀਂ ਉੱਠ ਕਿਉਂ ਆਏ? ਭੋਜਨ ਬੈਠ ਕੇ ਕਿਉਂ ਨਹੀਂ ਪਾਉਂਦੇ?’ ਉਸ ਦੀਆਂ ਅੱਖਾਂ ਵਿਚੋਂ ਖ਼ੁਸ਼ੀ ਦੀਆਂ ਹੰਝੂ ਨਿਕਲ ਰਹੀਆਂ ਸਨ। ਉਸ ਪਾਸੋਂ ਮਾਈ ਨੂੰ ਜਵਾਬ ਤਾਂ ਨਾ ਦੇ ਹੋਇਆ, ਉਸ ਦੇ ਪੈਰਾਂ ਉੱਪਰ ਜਾ ਕੇ ਡਿੱਗ ਪਿਆ। ਇਹ ਦੇਖ ਉਹ ਮਾਈ ਬਹੁਤ ਚਕਰਾਈ ਅਤੇ ਉਸ

ਨੇ ਕਿਹਾ:—

225