ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਹੈਂ ਹੈਂ ਸੰਤ ਜੀ! ਇਹ ਕੀ ਕਰਦੇ ਹੋ? ਤੁਸੀਂ ਸੰਤ ਹੋ ਕੇ ਮੇਰੇ ਪੈਰਾਂ ਉੱਪਰ ਡਿੱਗਦੇ ਹੋ? ਅਤੇ ਹੱਥ ਨਾਲ ਉਸ ਸਾਧੂ ਦਾ ਸਿਰ ਚੁੱਕਿਆ। ਉਸ ਨੇ ਗਦ ਗਦ ਹੋ ਕੇ— "ਮਾਈ ਜੀ, ਅਸੀਂ ਤੁਹਾਡੇ ਬੱਚੇ ਹਾਂ, ਅੱਜ ਸਾਡਾ ਮਨੋਰਥ ਪੂਰਾ ਹੋਇਆ ਹੈ। ਅੱਜ ਮੈਂ ਆਪਣੇ ਪਾਪ ਤੋਂ ਮੁਕਤ ਹੋਇਆ ਹਾਂ, ਪਰ ਇਹ ਸਾਰਾ ਤੁਹਾਡੇ ਪ੍ਰਤਾਪ ਦਾ ਫਲ ਹੈ। ਅੱਜ ਮੈਂ ਆਪਣੇ ਮਿੱਤਰ ਪਾਸੋਂ ਸੁਰਖ਼ਰੂ ਹੋਇਆ ਹਾਂ।” ਇਹ ਆਖ ਕੋ ਉਸ ਨੇ ਫੇਰ ਮਾਈ ਦੇ ਚਰਨਾਂ ਉੱਤੇ ਮੱਥਾ ਟੇਕਿਆ। ਮਾਈ ਨੇ ਉਸ ਸਾਧੂ ਨੂੰ ਧੀਰਜ ਦਿੱਤਾ ਅਤੇ ਪਾਸ ਬਿਠਾਇਆ। ਉਸ ਨੇ ਕਿਹਾ:—"ਮਾਤਾ ਜੀ! ਮੈਂ ਸਾਧੂ ਨਹੀਂ ਹਾਂ, ਮੈਂ ਬਹਾਦਰਪੁਰ ਦਾ ਜਾਗੀਰਦਾਰ ਜਗਜੀਵਨ ਸਿੰਘ ਹਾਂ। ਇਹ ਦੂਜਾ ਭਾਈ ਗੁਰਮੁਖ ਸਿੰਘ ਸਰੂਪ ਕੌਰ ਦਾ ਪਤੀ ਹੈ, ਅਸੀਂ ਇਸ ਨੂੰ ਕਈ ਮਹੀਨਿਆਂ ਤੋਂ ਲੱਭਦੇ ਫਿਰਦੇ ਸਾਂ, ਅੱਜ ਜਾ ਕੇ ਸਾਡੀ ਮੁਰਾਦ ਤੁਹਾਡੇ ਦਰੋਂ ਪੂਰੀ ਹੋਈ ਹੈ।" ਥਿਰ ਮਿਲਾਪ

ਦਾ ਸੁਭਾਗ ਮੌਕਾ ਆਪਣੇ ਆਪ ਵਿੱਚ ਇਕ ਅਥਾਹ ਆਨੰਦ ਸੀ।

226