ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੬

“ਯਾ ਅੱਲਾ! ਰਾਤ ਦਾ ਬੰਨ੍ਹਿਆ ਪਿਆ ਹਾਂ, ਰਾਤ ਗਈ ਸਵੇਰ ਹੋਈ ਅਤੇ ਹੁਣ ਸਵੇਰ ਦੀ ਵੀ ਸ਼ਾਮ ਹੋਣ ਵਾਲੀ ਹੈ, ਦੁਪਹਿਰ ਢਲ ਚੁਕੀ ਹੈ, ਹੁਣ ਤੱਕ ਇਸ ਰਾਹ ਆਦਮੀ ਤਾਂ ਕੀ ਚਿੜੀ ਭੀ ਨਹੀਂ ਫੜਕੀ, ਜਿਸ ਦੇ ਅੱਗੇ ਕੁਝ ਬੇਨਤੀ ਕਰਾਂ ਅਤੇ ਇਸ ਬੰਧਨ ਤੋਂ ਛੁੱਟ ਜਾਵਾਂ। ਅਫਸੋਸ ਹੈ! ਮੇਰੀ ਆਪਣੀ ਗ਼ਲਤੀ ਦੀ ਸਜ਼ਾ ਮੈਨੂੰ ਮਿਲ ਰਹੀ ਹੈ। ਖੈਰ! ਜੋ ਕੁਝ ਹੋਇਆ ਸੋ ਹੋਇਆ, ਪਰ ਸਾਲਿਆਂ ਨੇ ਅਜਿਹਾ ਜਕੜ ਕੇ ਬੰਨਿਆ ਹੈ ਕਿ ਉੱਥੇ ਚਮੜਾ ਰਿਹਾ ਹੀ ਨਹੀਂ, ਪਤਾ ਨਹੀਂ ਅਜੇ ਹੋਰ ਕਿੰਨੀ ਦੇਰ ਤੱਕ ਬੰਨ੍ਹਿਆਂ ਰਹਾਂਗਾ?ਅੱਲਾ ਨਾ ਕਰੇ, ਜੇਕਰ ਕੋਈ ਆਦਮੀ ਇਸ ਰਾਹ ਭੁੱਲ ਚੁੱਕ ਕੇ ਨਾ ਆਇਆ ਤਾਂ ਮੈਂ ਬੰਨ੍ਹਿਆਂ ਹੀ ਮਰ ਜਾਵਾਂਗਾ। ਆਸ ਪਾਸ ਕੋਈ ਹੋਰ ਰਾਹ ਭੀ ਨਹੀਂ,ਜਿਸ ਪਰ ਕਿਸੇ ਮਨੁੱਖ ਦੇ ਆਉਣ ਦੀ ਉਮੈਦ ਕੀਤੀ ਜਾਵੇ। ਜੇਕਰ ਮੈਂ ਉਸ ਵੇਲ਼ੇ ਉਸ ਲੜਕੇ ਨੂੰ ਛੁਡਾਉਣ ਦਾ ਯਤਨ ਨਾ ਕਰਦਾ ਅਤੇ ਕਿਸੇ ਬਹਾਨੇ ਉਨ੍ਹਾਂ ਨੂੰ ਵਸਤੀ ਵਿਚ ਲਿਜਾ ਕੇ ਉਨ੍ਹਾਂ ਦਾ ਭੇਤ ਖੋਲ੍ਹਦਾ ਤਾਂ ਚੰਗਾ ਸੀ।ਖ਼ੁਦਾ ਬੜਾ ਮੁਨਸਿਫ ਹੈ, ਉਸ ਦੇ ਅੱਗੇ ਇਨਸਾਫ ਦੀ ਤੱਕੜੀ ਲੱਗੀ ਹੋਈ ਹੈ।ਮੈਨੂੰ ਜੇਕਰ ਸਜ਼ਾ ਮਿਲੀ ਹੈ, ਤਾਂ ਕੋਈ ਬਹੁਤ ਨਹੀਂ। ਇਸ ਵੇਲੇ ਮੈਂ ਜਿਸ ਕੰਮ ਲਈ ਆਇਆ ਸਾਂ ਉਹ ਵੀ ਵੱਡਾ ਭਾਰੀ ਖ਼ੁਦਾ ਤਰਸ ਹੈ, ਪਤਾ ਨਹੀਂ ਫੇਰ ਇਸ ਵਿੱਚ ਕਿਉਂ ਏਨੀ ਦੇਰ ਹੋਈ ਜਾਂਦੀ ਹੈ? ਨਹੀਂ! ਖ਼ੁਦਾ ਉਸ ਪਾਕ ਦਾਮਨ ਅਤੇ ਉਸ ਦੇ ਕੁਨਬੇ ਉੱਪਰ ਕਦੇ ਬੇ-ਰਹਿਮੀ ਨਹੀਂ ਕਰੇਗਾ। ਇਸਵੇਲੇ ਜਦ ਮੈਂ ਉਸ ਦੇ ਕੰਮ ਵਿਚ ਹਾਂ ਤਾਂ ਖ਼ੁਦਾ ਵੱਲੋਂ ਮੈਨੂੰ ਭੀ ਸਜ਼ਾ ਮਿਲਣੀ ਚਾਹੀਦੀ ਹੈ। ਹਾਂ, ਇੱਕ ਸਜ਼ਾ ਦਾ ਨਮੂਨਾ ਉਸ ਨੇ ਬੇਸ਼ੱਕ ਦਿਖਾਲ ਦਿੱਤਾ ਹੈ।ਯਾ ਖ਼ੁਦਾ! ਹੁਣ ਮੈਂ ਆਪਣੇ ਕੰਮਾਂ ਪਰ ਅਫ਼ਸੋਸ ਕਰਦਾ ਹਾਂ! ਮੇਰੀ ਮੁਕਤੀ ਕਰ। ਜੇਕਰ ਮੈਨੂੰ ਸਜ਼ਾ ਦੇਣੀ ਹੀ ਤੈਨੂੰ ਭਾਉਂਦੀ ਹੈ ਤਾਂ ਕਿਸੇ ਹੋਰ ਵੇਲੇ

227