ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੇਵੀਂ। ਹੁਣ ਮੈਨੂੰ ਸਜ਼ਾ ਦੇਣ ਵਿਚ ਇਕ ਦੇਵੀ ਦਾ ਨੁਕਸਾਨ ਹੋ ਰਿਹਾ ਹੈ। ਇਸ ਤਰ੍ਹਾਂ ਪਛਤਾਉਂਦੇ ਅਤੇ ਉਸ ਲੜਕੇ ਲਈ ਸਟਪਟਾਉਂਦੇ ਹੋਏ ਉਸ ਮਨੁੱਖ ਨੂੰ ਜਦ ਕਿੰਨੀ ਦੇਰ ਹੋ ਗਈ ਤਾਂ ਅਚਾਨਕ ਗਊਆਂ ਦਾ ਝੁੰਡ ਉਸ ਦੇ ਪਾਸ ਦੀ ਆ ਲੰਘਿਆ। ਉਸ ਵੱਗ ਨਾਲ ਦੋ ਗੁੱਜਰ ਕੋਈ ਦੋ ਸੌ ਕਦਮ ਪੁਰ ਹੋ ਕੇ ਨਿਕਲੇ। ਉਹਨਾਂ ਨੂੰ ਦੇਖਦਿਆਂ ਸਾਰ ਉਸ ਦੇ ਸਿਚ ਜਾਨ ਪੈ ਗਈ। ਉਸ ਦੀ ਮੁਰਝਾਈ ਹੋਈ ਆਸ਼ਾ-ਰੂਪੀ ਵੇਲ ਫੇਰ ਹਰੀ ਹੋ ਗਈ।

ਉਸ ਨੇ ਬਿਰਛ ਨਾਲ ਬੱਝੇ ਬੱਝੇ ਸੱਦਿਆ:―"ਓਏ ਭਾਈ! ਜ਼ਰਾ ਇਧਰ ਤਾਂ ਆਓ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ, ਮੌਲਾ ਤੁਹਾਡਾ ਭਲਾ ਕਰੇ। ਭਰਾਵੋਂ! ਮੈਂ ਦਰਖਤ ਨਾਲ ਬੰਨ੍ਹਿਆ ਹੋਇਆ ਭੁੱਖ ਤਰੇਹ ਨਾਲ ਮਰਦਾ ਪਿਆ ਹਾਂ। ਮੈਨੂੰ ਨਹੀਂ ਛੁਡਾਉਂਗੇ ਤਾਂ ਮੇਰੀ ਜਾਨ ਨਿਕਲ ਜਾਵੇਗੀ। ਭਰਾਵੋ! ਮੈਨੂੰ ਆ ਕੇ ਛੁਡਾਓ। ਮੈਂ ਹੱਥ ਜੋੜਦਾ ਹਾਂ, ਮੈਨੂੰ ਛੇਤੀ ਆ ਕੇ ਬਚਾਓ। ਮੈਂ ਕਲ੍ਹ ਰਾਤ ਦਾ ਇਸ ਦਰਖ਼ਤ ਨਾਲ ਬੰਨ੍ਹਿਆ ਪਿਆ ਹਾਂ।"

ਭਾਵੇਂ ਉਸ ਵਿਚ ਜਿੰਨੀ ਤਾਕਤ ਸੀ ਅਤੇ ਜਿੰਨੀ ਉੱਚੀ ਉਹ ਬੋਲ ਸਕਦਾ ਸੀ ਓਨੀ ਜਲਦੀ ਤੇ ਉੱਚੀ ਉਸ ਨੇ ਸੱਦਿਆ, ਪਰ ਇਕ ਤਾਂ ਓਹ ਅਜੇਹੇ ਬਿਰਛ ਨਾਲ ਬੰਨ੍ਹਿਆ ਹੋਇਆ ਸੀ, ਜੋ ਕਈ ਬਿਰਛਾਂ ਦੇ ਓਹਲੇ ਸੀ ਅਤੇ ਦੂਜੇ ਤਰੇਹ ਨਾਲ ਉਸ ਦਾ ਸੰਘ ਸੁੱਕਾ ਪਿਆ ਸੀ, ਇਸ ਲਈ ਗੁੱਜਰ ਓਸ ਦੀ ਅਵਾਜ਼ ਚੰਗੀ ਤਰ੍ਹਾਂ ਨਾ ਸੁਣ ਸਕੇ। ਉਸ ਦਾ ਮਤਲਬ ਭਾਵੇਂ ਓਹਨਾਂ ਸਮਝਿਆ ਕਿ ਨਹੀਂ, ਪਰ ਇੰਨਾ ਉਹ ਜਾਣ ਗਏ ਕਿ ਬਿਰਛਾਂ ਦੀ ਓਟ ਵਿਚ ਕੋਈ ਆਦਮੀ ਸੱਦਦਾ ਹੈ। ਗਊਆਂ ਨੂੰ ਛੱਡ ਕੇ ਜਦ ਓਹ ਉਥੇ ਪਹੁੰਚੇ ਤਾਂ ਅਚਾਨਕ ਇਕ ਫਕੀਰ ਨੂੰ ਬਿਰਛ ਨਾਲ ਬੱਧਾ ਹੋਇਆ ਡਿੱਠਾ। ਉਹਨਾਂ ਨੇ ਸਮਝ ਲਿਆ ਕਿ ਇਹ ਕੋਈ ਮੁਰਦਾ ਹੈ ਅਤੇ ਭੂਤ ਬਣ ਕੇ ਸਾਨੂੰ ਖਾਣ ਲਈ ਸੱਦ ਰਿਹਾ ਹੈ। ਉਹ ਵਿਚਾਰਾ ਉਹਨਾਂ ਨੂੰ ਮੁੜਨ ਲੱਗੇ ਵੇਖ ਕੇ ਬਹੁਤ ਹੀ ਘਾਬਰਿਆ। ਉਸ ਨੇ ਸਹੁੰਆਂ ਖਾ ਖਾ ਕੇ ਉਹਨਾਂ ਨੂੰ ਵਾਸਤਾ ਪਾਇਆ, ਰੋ ਰੋ ਕੇ ਸਮਝਾਇਆ, ਪਰ ਜਦ ਤਕ ਦੋ ਦੋ ਰੁਪਏ ਇਨਾਮ ਦੇਣ ਦਾ ਲਾਲਚ ਨਾ ਦਿੱਤਾ ਉਦੋਂ ਤਕ ਉਹ ਪਿੱਛੇ ਨ ਮੁੜੇ। ਰੁਪਿਆਂ ਦਾ ਨਾਮ ਸੁਣਦਿਆਂ ਹੀ ਉਹਨਾਂ ਦਾ ਦਿਲ ਪੰਘਰ ਗਿਆ,

ਪਰ ਪਾਸ ਆਉਂਦਿਆਂ ਹੀ ਉਹਨਾਂ ਦਾ ਲਾਲਚ ਵਧ ਗਿਆ। ਉਹਨਾਂ ਨੇ ਕਿਹਾ:―

228