ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਦੇਖੋ ਅਸੀਂ ਚਾਰ ਚਾਰ ਰੁਪਏ ਲਵਾਂਗੇ, ਤਦ ਛੱਡਾਂਗੇ।” ਉਸ ਨੇ ਚਾਰ ਚਾਰ ਹੀ ਦੇਣੇ ਮਨਜ਼ੂਰ ਕੀਤੇ। ਗੌਂ ਭੁਨਾਵੇਂ ਜੌਂ। ਤਦ ਜਾ ਕੇ ਉਹਨਾਂ ਨੇ ਮਨੁੱਖ ਦੀਆਂ ਰਸੀਆਂ ਖੋਲ੍ਹੀਆਂ। ਇਸ ਤਰ੍ਹਾਂ ਬਿਰਛ ਨਾਲੋਂ ਛੁਟ ਕੇ ਉਸ ਨੇ ਝਟ, ਜੇਬ ਵਿਚੋਂ ਅਠ ਰੁਪਏ ਕਢੇ ਅਤੇ ਟਨ! ਟਨ! ਕਰ ਕੇ ਗਿਣ ਦਿਤੇ। ਰੁਪਏ ਖੜਕਾਉਂਦੇ ਅਤੇ ਖੁਸ਼ ਹੁੰਦੇ ਉਹ ਚਲੇ ਗਏ, ਤਾਂ ਉਸ ਨੇ ਖੂਹ ਵਿਚੋਂ ਥੋਹੜਾ ਜੇਹਾ ਜਲ ਕੱਢ ਕੇ ਪੀਤਾ। ਜਦ ਪਾਣੀ ਪੀ ਕੇ ਉਸ ਦਾ ਕਲੇਜਾ ਠੰਢਾ ਹੋਇਆ ਤਾਂ ਉਹ ਫੇਰ ਵਿਚਾਰ ਕਰਨ ਲੱਗਾ। ਕਰੀਬ ਅੱਧਾ ਘੰਟਾ ਉਹ ਇਸੇ ਉਧੇੜ ਬੁਣ ਵਿਚ ਲੱਗਾ ਰਿਹਾ ਕਿ ਮੈਂ ਕਿਧਰ ਜਾਵਾਂ ਅਤੇ ਕਿਧਰ ਨਾ ਜਾਵਾਂ? ਪਰ ਉਹ ਨਿਸਚਾ ਨਾ ਕਰ ਸਕਿਆ। ਛੇਕੜ ਉਠ ਕੇ ਉਸ ਧੂਣੀ ਪਾਸ ਗਿਆ ਜਿਥੇ ਅੱਗ ਬਲਦੀ ਸੀ। ਉਥੇ ਜਾ ਕੇ ਉਸ ਨੇ ਉਹਨਾਂ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ। ਉਸ ਹੌਂਸਲਾ ਹੋ ਗਿਆ। ਕਰੀਬ ਅੱਧ ਮੀਲ ਤਕ ਉਸ ਨੇ ਨਿਸ਼ਾਨ ਦੇਖੇ। ਹੁਣ ਉਸ ਨੇ ਆਪਣਾ ਇਰਾਦਾ ਪੱਕਾ ਕਰ ਲਿਆ, ਅਤੇ ਪਿੰਡ ਨੂੰ ਮੁੜ ਆਇਆ।

ਰਾਤੀਂ ਜਿਸ ਵੇਲੇ ਉਹ ਲੜਕੇ ਦੀ ਭਾਲ ਵਿਚ ਨਿਕਲਿਆ ਸੀ ਤਾਂ ਉਸ ਨੇ ਇਕ ਚੱਦਰ ਦੀ ਤੈਹਮਤ ਬੰਨ੍ਹ ਲਈ ਸੀ। ਹੱਥ ਵਿਚ ਸੋਟਾ ਅਤੇ ਇਕ ਲੋਟਾ ਫੜ ਲਿਆ ਸੀ। ਮੋਢੇ ਤੇ ਕੰਬਲ ਸੁੱਟ ਕੇ ਪੱਕਾ ਫਕੀਰ ਬਣ ਗਿਆ ਸੀ। ਹੁਣ ਦੂਜੀ ਵਾਰ ਉਸ ਨੂੰ ਉਸ ਵੇਸ ਵਿਚ ਜਾਣ ਨਾਲ ਡਰ ਸੀ ਕਿ ਜੇਕਰ ਉਹਨਾਂ ਦੁਸ਼ਟਾਂ ਨੇ ਮੈਨੂੰ ਪਛਾਣ ਲਿਆ ਤਾਂ ਮੈਨੂੰ ਜੀਉਂਦਾ ਨਹੀਂ ਛੱਡਣਗੇ। ਇਹ ਵਿਚਾਰ ਕੇ ਉਹ ਆਪਣਾ ਵੇਸ ਬਦਲਣ ਲਈ ਝੱਟ ਥਾਣੇ ਗਿਆ। ਉਸ ਵੇਲੇ ਜੋ ਥਾਣੇਦਾਰ ਉਸ ਪਿੰਡ ਵਿਚ ਸੀ, ਉਹ ਉਸ ਦੇ ਮਾਤਹਿਤ ਰਹਿ ਚੁਕਾ ਸੀ, ਇਸ ਲਈ ਉਸ ਨੇ ਇਕ ਬੰਦੂਕ, ਇਕ ਘੜੀ, ਚਿੱਟੀ ਪੁਸ਼ਾਕ ਅਤੇ ਇਕ ਤਿੱਲੇਦਾਰ ਜੁੱਤੀ ਉਸ ਪਾਸੋਂ ਮੰਗੀਆਂ ਜੋ ਉਸ ਨੇ ਝਟ ਹਾਜ਼ਰ ਕੀਤੀਆਂ। ਸਾਰੀਆਂ ਚੀਜਾਂ ਪਹਿਨ ਕੇ ਫਕੀਰ ਹੁਰੀਂ ਇਕ ਖਾਸੇ ਅਮੀਰ ਬਣ ਗਏ। ਉਸ ਨੇ ਸ਼ੀਸ਼ੇ ਵਿਚ ਆਪਣਾ ਮੂੰਹ ਦੇਖ ਕੇ ਨਿਸਚੇ ਕਰ ਲਿਆ ਕਿ ਹੁਣ ਮੈਨੂੰ ਕੋਈ ਨਹੀਂ ਆਖ ਸਕਦਾ ਕਿ ਇਹ ਮੁਸਲਮਾਨ ਫਕੀਰ ਹੈ। ਇਸ ਵੇਲੇ ਮੈਂ ਠੀਕ ਇਕ ਸਰਦਾਰ ਮਲੂਮ ਹੁੰਦਾ ਹਾਂ। ਉਸ ਨੇ ਆਪਣੀ ਲੰਬੀ ਦਾੜ੍ਹੀ ਦੇ ਦੋ ਹਿੱਸੇ ਕਰ ਕੇ ਕੰਨਾਂ ਨੂੰ ਵਲ੍ਹੇਟ ਲਏ ਅਤੇ ਘੋੜੀ ਪੁਰ ਸਵਾਰ ਹੋ ਕੇ ਤੁਰ ਪਿਆ। ਉਸੇ

229