ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਖਿਲਾਏ, ਪਰ ਪਤਾ ਨਹੀਂ ਜਿਸ ਜਨਮ ਦੇ ਪਾਪਾਂ ਕਰ ਕੇ ਮੇਰੇ ਘਰ ਅਜੇ ਤਕ ਔਲਾਦ ਨਹੀਂ ਹੋਈ। ਦੇਸ਼ ਤਾਂ ਮੇਰਾ ਪੰਜਾਬ ਹੈ, ਪਰ ਤੀਰਥ ਯਾਤਰਾ ਕਰਨ ਮੈਂ ਅਜ ਕਲ੍ਹ ਏਧਰ ਆਇਆ ਹੋਇਆ ਹਾਂ। ਮਹਾਰਾਜ! ਮੇਰੀ ਇਸਤਰੀ ਨੂੰ ਇੱਥੇ ਆ ਕੇ ਹੈਜ਼ਾ ਹੋ ਗਿਆ ਹੈ। ਹੈਜ਼ਾ ਕੀ ਹੋਇਆ ਹੈ ਉਹ ਇਸੇ ਦੁੱਖ ਵਿਚ ਮਰੀ ਜਾਂਦੀ ਹੈ। ਮਹਾਰਾਜ! ਇਸ ਵੇਲੇ ਮੇਰੀ ਇਹੋ ਅਰਜ਼ ਹੈ ਕਿ ਮੇਰੀ ਇਸਤਰੀ ਨੂੰ ਚੰਗਾ ਕਰੋ ਅਤੇ ਇਕ ਲੜਕਾ ਬਖ਼ਸ਼ੋ, ਆਪ ਕ੍ਰਿਪਾ ਕਰ ਕੇ ਚਲੋ ਤੋ ਉਸ ਨੂੰ ਦਰਸ਼ਨ ਦਿਓ।”

"ਅੱਛਾ ਬੱਚਾ, ਅਸੀਂ ਚੱਲਾਂਗੇ, ਪਰ ਹੁਣ ਰਾਤ ਬਹੁਤ ਹੋ ਗਈ ਹੈ। ਰਾਤ ਨੂੰ ਇਥੇ ਰਹੁ, ਸਵੇਰੇ ਅਸੀਂ ਤੇਰੇ ਨਾਲ ਚੱਲਾਂਗੇ।"

"ਮਹਾਰਾਜ! ਮੇਰੀ ਇਸਤ੍ਰੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ।ਮੈਨੂੰ ਉਮੈਦ ਨਹੀਂ ਜੋ ਬਚੇ, ਆਪ ਕਿਰਪਾ ਕਰੋ, ਰੇਖ ਵਿਚ ਮੇਖ ਮਾਰ ਦਿਓ ਤਾਂ ਹੋਰ ਗੱਲ ਹੈ। ਉਸ ਨੂੰ ਦਸਤ ਪਰ ਦਸਤ ਅਤੇ ਕੈਆਂ ਆ ਰਹੀਆਂ ਹਨ । ਉਸ ਦੀਆਂ ਅੱਖਾਂ ਬੈਠ ਗਈਆਂ ਹਨ। ਸਰੀਰ ਸੁੰਨ ਹੋ ਗਿਆ ਹੈ। ਮੈਂ ਇਥੇ ਰਹਿ ਗਿਆ ਤਾਂ ਓਹ ਹੋਰ ਭੀ ਛੇਤੀ ਮਰ ਜਾਵੇਗੀ। ਮਹਾਰਾਜ! ਮੇਰੇ ਤੇ ਕ੍ਰਿਪਾ ਕਰੋ ਤਾਂ ਹੁਣੇ ਚਲੋ। ਮੇਰਾ ਘੋੜਾ ਤਿਆਰ ਹੈ, ਆਪ ਘੋੜੇ ਉੱਪਰ ਚੜ੍ਹ ਬੈਠੋ ਅਤੇ ਚੇਲਿਆਂ ਨੂੰ ਭੀ ਨਾਲ ਲੈ ਚਲੋ! ਮੇਰਾ ਖ਼ਿਆਲ ਉੱਥੇ ਇਕ ਵੱਡਾ ਭਾਰਾ ਭੰਡਾਰਾ ਕਰਨ ਦਾ ਹੈ, ਜਿਸ ਵਿਚ ਸੰਤਾਂ ਨੂੰ ਬਿਠਾ ਕੇ ਖੂਬ ਰਜਾਇਆ ਜਾਵੇਮਹਾਰਾਜ! ਮੈਂ ਧਨ ਦੌਲਤ ਜੋੜ ਕੇ ਕੀ ਕਰਾਂਗਾ? ਮੇਰੇ ਮਰਨ ਪਿੱਛੋਂ ਸਭਕੁਝ ਇੱਥੇ ਰਹਿ ਜਾਵੇਗਾ। ਜੋ ਕੁਝ ਸੰਤਾਂ ਦੇ ਅਰਥ ਲੱਗ ਜਾਵੇ, ਉਹ ਪੈਸਾ ਸਫਲ ਹੈ। ਸੰਤੋ! ਮਹਾਰਾਜ! ਕਿਰਪਾ ਕਰਕੇ ਦਾਸ ਦੀ ਬੇਨਤੀ ਮਨਜ਼ੂਰ ਕਰੋ।"ਇਹ ਆਖਦਾ ਹੀ ਉਹ ਫੁੱਟ ਫੁੱਟ ਕੇ ਰੋਣ ਲੱਗਾ। ਰੋਂਦਿਆਂ ਰੋਂਦਿਆਂ ਉਸ ਨੂੰ ਹਿਚਕੀਆਂ ਲੱਗ ਗਈਆਂ। ਇਹ ਦੇਖ ਕੇ ਚੇਲਿਆਂ ਨੇ ਗੁਰੂ ਜੀ ਨੂੰ ਸੰਮਤੀ ਦਿੱਤੀ “ਮਹਾਰਾਜ! ਗੁਰੂ ਜੀ ਇਸ ਭਗਤ ਦਾ ਚੱਲ ਕੇ ਉਧਾਰ ਕਰੋ।"ਚੇਲਿਆਂ ਦਾ ਹਠ ਵੇਖ ਗੁਰੂ ਜੀ ਭੀ ਤਿਆਰ ਹੋਏ। ਭਗਤ ਨੇ ਗੁਰੂ ਜੀ ਨੂੰ ਘੋੜੇ ਪੁਰ ਬਿਠਾਇਆ ਅਤੇ ਆਪ ਹੱਥ ਵਿਚ ਵਾਗ ਫੜੀ। ਸਾਰੇ ਚੇਲੇ ਆਪਣੇ ਆਪਣੇ ਆਸਣ ਚੁੱਕ ਕੇ ਗੁਰੂ ਜੀ ਦੇ ਅੱਗੇ ਪਿੱਛੇ ਹੋ ਪਏ। ਰਾਤ ਦੇ ਕੋਈ

232