ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦਸ ਵਜੇ ਉਹ ਖੜਗ ਪੁਰ ਆ ਪਹੁੰਚੇ।

ਉਹ ਖੜਗ ਪੁਰ ਪਹੁੰਚ ਕੇ ਸਿੱਧਾ ਸਰਾਂ ਵਿੱਚ ਉਹਨਾਂ ਸੰਤਾਂ ਨੂੰ ਲੈ ਗਿਆ। ਉਤਾਰਾ ਦੇ ਕੇ ਆਖਣ ਲੱਗਾ:―ਮਹਾਰਾਜ! ਆਪ ਇੱਥੇ ਆਸਣ ਕਰੋ ਅਤੇ ਮੈਂ ਜਾ ਕੇ ਆਪਣੇ ਨੌਕਰਾਂ ਚਾਕਰਾਂ ਨੂੰ ਤੁਹਾਡੀ ਸੇਵਾ ਲਈ ਲੈ ਆਵਾਂ, ਅਤੇ ਨਾਲੇ ਆਪਣੀ ਇਸਤ੍ਰੀ ਨੂੰ ਭੀ ਦੇਖ ਆਵਾਂ ਕਿ ਉਹ ਜੀਉਂਦੀ ਹੈ ਜਾਂ ਮਰ ਗਈ ਹੈ। ਇਹ ਆਖਦਾ ਹੀ ਉਹ ਸਿੱਧਾ ਥਾਣੇ ਗਿਆ। ਬਾਣੇਦਾਰ ਨੂੰ ਖ਼ਬਰ ਕੀਤੀ। ਝੱਟ ੨੦ ਜੁਆਨ ਤਿਆਰ ਹੋ ਕੇ, ਹੱਥ ਵਿੱਚ ਬੰਦੂਕਾਂ ਅਤੇ ਹੱਥਕੜੀਆਂ ਲੈ ਕੇ ਚੱਲ ਪਏ। ਭਗਤ ਹੁਰੀਂ ਉਹਨਾਂ ਨੂੰ ਸਰਾਂ ਵਿੱਚ ਲਿਜਾ ਕੇ ਬੋਲੇ:―

"ਦੇਖੀਏ ਜਨਾਬ! ਇਹ ਲੜਕਾ ਹੈ, ਇਸੇ ਨੂੰ ਇਹ ਬਦਮਾਸ਼ ਭਰਮਾ ਕੇ ਲੈ ਆਏ ਹਨ। ਠੱਗਾਂ ਨੇ ਇਸ ਨੂੰ ਨਕਲੀ ਦਾੜੀ, ਮੁੱਛਾਂ ਅਤੇ ਜੜਾਵਾਂ ਲਾ ਕੇ ਪੰਜ ਸੌ ਵਰੇ ਦਾ ਬੁੱਢਾ ਬਣਾ ਰੱਖਿਆ ਹੈ। ਇਸ ਦੇ ਬਹਾਨੇਂ ਇਹ ਕਈ ਪਿੰਡਾਂ ਅਤੇ ਨਗਰਾਂ ਨੂੰ ਠੱਗਦੇ ਫਿਰਦੇ ਹਨ ਕਿ ਇਹ ਫ਼ਕੀਰ ਓਦੋਂ ਪੈਦਾ ਹੋਇਆ ਸੀ ਜਦੋਂ ਰਾਜਾ ਭੋਜ ਉਜੈਨ ਵਿਚ ਰਾਜ ਕਰਦਾ ਸੀ। ਜਨਾਬ ਥਾਣੇਦਾਰ ਸਾਹਿਬ! ਇਹਨਾਂ ਨੇ ਹੀ ਪਰਸੋਂ ਰਾਤ ਮੈਨੂੰ ਖ਼ੂਬ ਮਾਰਿਆ ਅਤੇ ਛੇਕੜ ਇਕ ਦਰਖਤ ਨਾਲ ਬੰਨ੍ਹ ਦਿੱਤਾ ਸੀ। ਇਹ ਵਡੇ ਨਾਮੀ ਬਦਮਾਸ਼ ਹਨ, ਕਿਧਰੇ ਡਾਕਾ ਪਾਉਣਗੇ। ਇਹਨਾਂ ਨੂੰ ਆਪ ਛੇਤੀ ਪਕੜੋ, ਭੱਜ ਨਾ ਜਾਣ।"

"ਹੈਂ ਬੱਚਾ! ਇਹ ਕਿਹਾ? ਆਪਣੀ ਇਸਤ੍ਰੀ ਕੋ ਬੀਮਾਰ ਬਤਾ ਕਰ ਹਮ ਕੋ ਯਹਾਂ ਲੇਕਰ ਆਇਆ ਔਰ ਅਬ ਪੁਲਸ ਸੇ ਹਮ ਕੋ ਪਕੜਵਾਤਾ ਹੈ? ਹਮ ਕੋ ਚੋਰ ਬਨਾਤਾ ਹੈਂ? ਨਹੀਂ ਬਾਬਾ ਯਹੀ ਬਦਮਾਸ਼ ਹੈ। ਇਸੀ ਕੋ ਪਕੜ ਕੇ ਬਾਂਧੇ, ਕਹੀਂ ਭਾਗ ਨਾ ਜਾਵੇ। ਯਿਹ ਹਮ ਕੋ ਠੱਗਨਾ ਚਾਹਤਾ ਹੈ ਹਮਾਰੇ ਗੁਰੂ ਜੀ ਕੋ ਆਪਣਾ ਸੰਬੰਧੀ ਕਹਿਤਾ ਹੈ! ਠੱਗ ਕਹੀਂ ਕਾ।"

ਪਰ ਸਿਪਾਹੀਆਂ ਨੇ ਉਹਨਾਂ ਫਕੀਰਾਂ ਦੀ ਕਿਸੇ ਗੱਲ ਪਰ ਨਿਸਚਾ ਨਾ ਕੀਤਾ ਅਤੇ ਸਭਨਾਂ ਨੂੰ ਹੱਥਕੜੀਆਂ ਮਾਰ ਕੇ ਥਾਣੇ ਲੈ ਗਏ। ਉੱਥੇ ਜਾ ਕੇ ਰਜਿਸਟਰ ਵਿਚ ਹੁਲੀਆ ਮਿਲਾਇਆ ਤਾਂ ਤਿੰਨ ਆਦਮੀ ਡਾਕਿਆਂ ਵਿਚ ਸ਼ਾਮਲ ਪਾਏ ਗਏ। ਗੁਰੂ ਅਤੇ ਭਗਤ ਹੁਰੀਂ ਥਾਣੇ ਵਿਚ ਸੁੱਤੇ ਅਤੇ ਸੰਤਾਂ ਨੂੰ ਹਵਾਲਾਤ

ਵਿਚ ਬੰਦ ਕੀਤਾ ਗਿਆ। ਸਵੇਰ ਹੁੰਦਿਆਂ ਹੀ ਸਾਰੇ ਖੜਗਪੁਰ ਦੇ ਜ਼ਿਲ੍ਹਾ

233