ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਨਾਲ ਹੀ ਸ਼ੌਕ ਵੀ ਪ੍ਰਗਟ ਕੀਤਾ। ਭਾਈ ਜੀ ਨੇ ਸਭਨਾਂ ਨੂੰ ਵੀ ਇਹ ਆਖ ਕੇ "ਜੋ ਕਰਤਾਰ ਨੂੰ ਭਾਵੇ" ਸੰਤੋਖ ਦਿੱਤਾ। ਇਸ ਤਰਾਂ ਦਸ ਆਏ ਦਸ ਗਏ, ਆਉਣ ਜਾਣ ਲੱਗਾ ਰਿਹਾ। ਕੁਝ ਦੇਰ ਲਈ ਤਾਂ ਬਹੁਤ ਭੀੜ ਹੋ ਗਈ। ਇੰਨੇ ਵਿਚ ਉਸ ਭੀੜ ਨੂੰ ਚੀਰਦਾ ਹੋਇਆ ਡਾਕ ਦਾ ਚਪੜਾਸੀ ਆਇਆ ਅਤੇ ਉਸ ਨੇ 'ਭਾਈ ਸੱਜਣ ਸਿੰਘ ਭਾਈ ਸੱਜਣ ਸਿੰਘ' ਆਖ ਕੇ ਸਾਰਾ ਸ਼ੋਰ ਚੁੱਪ ਕਰਾ ਦਿੱਤਾ। ਸੱਜਣ ਸਿੰਘ ਹੁਰਾਂ ਉਠ ਕੇ ਲਫਾਫਾ ਲਿਆ ਅਤੇ ਸਾਰੇ ਜਣੇ ਉਨ੍ਹਾਂ ਦੇ ਮੂੰਹ ਵੱਲ ਵੇਖਣ ਲੱਗੇ। ਭਾਈ ਸੱਜਣ ਸਿੰਘ ਹੁਰੀਂ ਭੀ ਇਕ ਨਵਾਂ ਅੱਖਰ ਵੇਖ ਕੇ ਸੋਚਣ ਲੱਗੇ ਕਿ ਪਤਾ ਨਹੀਂ ਕਿਸ ਦਾ ਖ਼ਤ ਹੈ, ਕੋਈ ਸੁਖ ਦੀ ਗੱਲ ਹੋਵੇ। ਜਦ ਚਿੱਠੀ ਖੋਲ੍ਹ ਕੇ ਪੜ੍ਹਨ ਲਗੇ ਤਾਂ ਉਨ੍ਹਾਂ ਦਾ ਮਨ ਹੁਲਸਦਾ ਗਿਆ, ਅਤੇ ਉਹ ਇਕ ਵਾਰੀ ਪੂਰੀ ਕਰ ਕੇ ਫੇਰ ਵੀ ਮਨ ਵਿਚ ਪੜ੍ਹੀ ਗਏ। ਭਾਈ ਸੱਜਣ ਸਿੰਘ ਦੇ ਪ੍ਰਸੰਨ ਚੇਹਰੇ ਨੂੰ ਵੇਖ ਕੇ ਮਾਈ ਨੇ ਕਿਹਾ:―

"ਕਿਉਂ ਪੁੱਤਰ! ਕੁਝ ਨਿੱਕੇ ਦਾ ਪਤਾ ਲੱਗਾ? ਹੇ ਵਾਹਿਗੁਰੂ! ਇਹੋ ਗੱਲ ਇਸ ਚਿੱਠੀ ਤੋਂ ਨਿਕਲੇ।"

"ਆਹੋ ਮਾਂ ਜੀ, ਪਤਾ ਲੱਗ ਗਿਆ।"

"ਪਤਾ ਲੱਗ ਗਿਆ" ਉਨ੍ਹਾਂ ਦੇ ਮੂੰਹੋਂ ਸੁਣਦਿਆਂ ਹੀ ਸਭਨਾਂ ਦਾ ਸ਼ੌਕ ਕਾਫੂਰ ਵਾਂਗ ਉੱਡ ਗਿਆ। ਸਭਨਾਂ ਦੀਆਂ ਅੱਖਾਂ ਵਿਚੋਂ ਅਨੰਦ ਦੇ ਹੰਝੂ, ਕਿਰਨ ਲੱਗੇ। ਹੁਣ ਭਾਈ ਸੱਜਣ ਸਿੰਘ ਜੀ ਨੇ ਚਿੱਠੀ ਪੜ੍ਹ:―

"ਮਿਹਰਬਾਨ ਭਾਈ ਸੱਜਣ ਸਿੰਘ ਜੀ!

"'ਤਸਲੀਮ' ਮਿਜਾਜ਼ ਸ਼ਰੀਫ਼। ਮੈਂ ਨੇ ਆਪ ਸੇ ਰੁਖ਼ਸਤ ਹੋਨੇ ਕੋ ਬਾਦ ਜੋ ਜੋ ਤਕਲੀਫਾਂ ਉਠਾਈਂ ਵੋਹ ਮੈਂ ਆਪ ਸੋ ਮਿਲ ਕਰ ਅਰਜ਼ ਕਰੂੰਗਾ। ਖ਼ੁਦਾ ਕਾ ਲਾਖ ਲਾਖ ਸ਼ੁਕਰ ਹੈ ਕਿ ਮੈਂ ਕਾਮਯਾਬ ਹੂਆ। ਲੜਕੇ ਕਾ ਪਤਾ ਲਗਾ ਲੀਆ। ਉਸੇ ਕੁਛ ਠੱਗ ਫਕੀਰ ਬਹਿਕਾ ਕਰ ਲੇ ਗਏ ਥੇ। ਮੈਂ ਨੇ ਉਂਨ ਸਬ ਕੋ ਪੁਲਿਸ ਕੇ ਜ਼ਰੀਏ ਗ੍ਰਿਫਤਾਰ ਕਰਾਇਆ ਔਰ ਖੜਗਪੁਰ ਕੀ ਅਦਾਲਤ ਸੇ ਉਨ ਕੋ ਸਜ਼ਾ

ਦਿਲਾਈ। ਲੜਕਾ ਇਸ ਵਕਤ 'ਰਿਫਾਰਮੈਟਰੀ ਸਕੂਲ' ਮੈਂ ਹੈ, ਅਦਾਲਤ ਨੇ

241