ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੮

"ਖ਼ੁਦਾ ਬੜਾ ਮੁਨਸਫ਼ ਹੈ। ਮੈਂ ਜਿਹਾ ਕੀਤਾ ਸੀ ਉਸ ਦੀ ਸਜ਼ਾ ਵੀ ਖ਼ੂਬ ਪਾ ਲਈ ਹੈ। ਮੈਂ ਹੀ ਆਪਣੇ ਖ਼ਾਨਦਾਨ ਉਤੇ ਆਫ਼ਤ ਲਿਆਉਣ ਵਾਲੀ ਹਾਂ। ਜੇ ਉਸ ਦਿਨ ਲਾਲਚ ਵਿਚ ਆ ਕੇ ਮੈਂ ਆਪ ਦੀ ਔਰਤ ਨੂੰ ਥਾਣੇਦਾਰ ਦੇ ਪਾਸ ਨਾ ਲੈ ਜਾਂਦੀ ਤਾਂ ਆਪ ਨੂੰ ਇੰਨੀਆਂ ਤਕਲੀਫਾਂ ਨ ਬਰਦਾਸ਼ਤ ਕਰਨੀਆਂ ਪੈਂਦੀਆਂ। ਪਰ ਸਰਦਾਰ ਜੀ! ਆਪ ਦੀ ਔਰਤ ਕੀ ਹੈ, ਇਕ ਦੇਵੀ ਹੈ। ਖ਼ੁਦਾ ਆਪ ਨੂੰ ਬਰਕਤਾਂ ਦੇਵੇ ਅਤੇ (ਸਰੂਪ ਕੌਰ ਵੱਲ ਉਂਗਲ ਕਰ ਕੇ) ਇਸ ਦੇ ਨਾਲ ਜੁਗ ਜੁਗ ਜੀਵੇਂ। ਮੇਰੇ ਕੋਹੜ ਦੇ ਜ਼ਖ਼ਮਾਂ ਨੂੰ ਮੱਖੀਆਂ ਵੱਢ ਵੱਢ ਕੇ ਮੇਰੀ ਜਾਨ ਕੱਢ ਰਹੀਆਂ ਹਨ। ਮੇਰੀਆਂ ਉਂਗਲੀਆਂ ਗਲ ਸੜ ਕੇ ਝੜਦੀਆਂ ਜਾਂਦੀਆਂ ਹਨ। ਦੋਵੇਂ ਹੱਥ ਲੁੰਜੇ ਹੋ ਗਏ ਹਨ। ਚਲਣਾ ਫਿਰਨਾ ਮੁਸ਼ਕਲ ਹੋ ਗਿਆ, ਹਾਇ! ਹੁਣ ਮੈਂ ਕੀ ਕਰਾਂ? ਖ਼ੁਦਾ ਮੈਨੂੰ ਮੌਤ ਵੀ ਨਹੀਂ ਦੇਂਦਾ। ਜੇ ਮੈਂ ਮਰ ਕੇ ਇਨ੍ਹਾਂ ਤਕਲੀਫਾਂ ਤੋਂ ਛੁਟ ਜਾਵਾਂ ਤਾਂ ਮੇਰੇ ਜਿਹੀ ਕੁਟਨੀ ਦੇ ਬਦਲੇ ਸਜ਼ਾ ਕੌਣ ਪਾਏਗਾ? ਮੈਂ ਜੇਹੀ ਕੀਤੀ ਤੇਹੀ ਭਰ ਰਹੀ ਹਾਂ। ਬੀਬੀ ਜੀ!ਮੇਹਰਬਾਨੀ ਕਰ ਕੇ ਮੇਰਾ ਕਸੂਰ ਮਾਫ਼ ਕਰ ਦਿਓ। ਜਦ ਤਕ ਆਪ ਮਾਫ ਨਹੀਂ ਕਰੋਗੇ ਤਦ ਤਕ ਮੈਨੂੰ ਇਸ ਦੁੱਖ ਤੋਂ ਛੁਟਕਾਰਾ ਨਹੀਂ ਮਿਲੇਗਾ।"

ਇਹ ਆਖਦੀ ਹੋਈ ਬੁੱਢੀ ਕਰੀਮਾਂ ਰੋਣ ਲੱਗੀ। ਗੁਰਮੁਖ ਸਿੰਘ ਨੇ ਕਿਹਾ:―

"ਨਹੀਂ ਮਾਈ! ਇਸ ਵਿਚ ਤੇਰਾ ਕੀ ਦੋਸ਼ ਹੈ? ਇਹ ਸਾਰਾ ਸਾਡੇ ਕਰਮਾਂ ਦਾ ਫਲ ਹੈ। ਤੂੰ ਕੁਛ ਚਿੰਤਾ ਨਾ ਕਰ, ਰੋ ਨਹੀਂ, ਜੇਕਰ ਤੈਨੂੰ ਕੁਝ ਖਾਣ ਪੀਣ ਦੀ ਲੋੜ ਹੋਇਆ ਕਰੇ ਤਾਂ ਸਾਡੇ ਪਾਸੋਂ ਲੈ ਜਾਇਆ ਕਰ।"

ਮਹਾਰਾਜ! ਮੈਨੂੰ ਹੋਰ ਕਿਸੇ ਗੱਲ ਦੀ ਲੋੜ ਨਹੀਂ। ਮੈਂ ਭਿੱਛਿਆ ਮੰਗ ਕੇ ਭੀ ਪੇਟ ਭਰ ਸਕਦੀ ਹਾਂ। ਮੈਂ ਤੁਹਾਥੋਂ ਆਪਣੇ ਪਾਪ ਦੀ ਮਾਫ਼ੀ ਮੰਗਦੀ

243