ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

'ਜਨਨੀ ਜਨੈ ਤ ਭਗਤ ਜਨ ਕੈ ਦਾਤਾ ਕੇ ਸੂਰ॥
ਨਾਹਿ ਤ ਜਨਨੀ ਬਾਂਝ ਰਹਿ ਕਾਹਿ ਗਵਾਵੈ ਨੂਰ॥'

ਆਪ ਆਪਣੇ ਘਰ ਬਾਰ, ਇਸਤਰੀ, ਪੁਤਰ, ਬ੍ਰਿਧ ਮਾਤਾ, ਅਤੇ ਜਾਗੀਰ ਨੂੰ ਇਕੱਲਾ ਛੱਡ ਕੇ ਮੇਰੇ ਨਾਲ ਰਾਤ ਦਿਨ ਦੁੱਖ ਭੋਗਦੇ ਰਹੇ ਹਨ। ਆਪ ਪਾਸੋਂ ਵਿਛੜਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਇਹਨਾਂ ਦਾ ਜਾਣਾ ਜ਼ਰੂਰੀ ਹੈ।

ਇਸ ਪਿੱਛੋਂ ਸਰੂਪ ਕੌਰ ਨੇ ਕਿਹਾ:―

"ਪਿਆਰੇ ਭਰਾ ਜੀ! ਤੁਸਾਂ ਮੇਰੇ ਉਤੇ ਵੱਡਾ ਭਾਰੀ ਉਪਕਾਰ ਕੀਤਾ ਹੈ, ਤੁਹਾਡੇ ਜਹੇ ਪਰੋਪਕਾਰੀ ਸਿੰਘ ਅਜ ਕਲ ਘੱਟ ਨਜ਼ਰ ਆਉਂਦੇ ਹਨ। ਤੁਸਾਂ ਜੋ ਕੁਝ ਮੇਰੀ ਰਖਿਆ ਅਰ ਸਹਾਇਤਾ ਕੀਤੀ ਹੈ, ਉਸ ਦੇ ਬਦਲੇ ਜੇਕਰ ਮੈਂ ਆਪਣੀ ਖੱਲ ਦੀ ਜੁੱਤੀ ਬਣਵਾ ਕੇ ਭੀ ਪੁਆਵਾਂ ਤਾਂ ਭੀ ਬਦਲਾ ਨਹੀਂ ਉਤਾਰ ਸਕਦੀ, ਤੁਹਾਡੀ ਕ੍ਰਿਪਾ ਨਾਲ ਹੀ ਅਜੇਹੇ ਸੰਕਟਾਂ ਅਤੇ ਦੁੱਖਾਂ ਵਿਚੋਂ ਸਾਡਾ ਛੁਟਕਾਰਾ ਹੋ ਕੇ ਉੱਜੜਿਆ ਘਰ ਫੇਰ ਵਸਿਆ ਹੈ। ਵਾਹਿਗੁਰੂ ਤੁਹਾਡਾ ਭਲਾ ਕਰੇ ਅਤੇ ਤੁਸੀਂ ਸਦਾ ਸੁਖੀ ਰਹੋ।" ਇਹ ਕਹਿੰਦੀ ਦੀਆਂ ਅੱਖਾਂ ਭਰ ਆਈਆਂ ਅਤੇ ਅੱਗੇ ਕੁਝ ਨ ਆਖ ਸਕੀ। ਸਰਦਾਰ ਜਗਜੀਵਨ ਸਿੰਘ ਜੀ ਦੀਆਂ ਅੱਖਾਂ ਵਿਚੋਂ ਵੀ ਜਲ ਆ ਗਿਆ, ਉਹਨਾਂ ਨੇ ਰੁਮਾਲ ਨਾਲ ਪਹਿਲਾਂ ਭੈਣ ਦੋ ਅਤੇ ਫੇਰ ਆਪਣੇ ਅੱਥਰੂ ਪੂੰਝ ਕੇ ਕਿਹਾ:―

"ਮੇਰੀ ਪਿਆਰੀ ਭੈਣ ਅਤੇ ਭਰਾ ਜੀ! ਮੈਂ ਆਪਣੇ ਫਰਜ਼ ਨਾਲੋਂ ਵਧ ਕੇ ਕੁਝ ਨਹੀਂ ਕੀਤਾ, ਵਾਹਿਗੁਰੂ ਨੇ ਮੇਰੀ ਗੱਲ ਰੱਖ ਕੇ ਮੇਰਾ ਜਨਮ ਸਫਲ ਕਰ ਦਿੱਤਾ ਹੈ। ਭੈਣ ਜੀ! ਤੁਹਾਡੇ ਪ੍ਰਤਾਪ ਨਾਲ ਸੰਸਾਰ ਵਿਚ ਮੇਰਾ ਮੂੰਹ ਉੱਜਲਾ ਹੋ ਗਿਆ ਹੈ, ਤੁਹਾਡੀਆਂ ਅਸੀਸਾਂ ਨਾਲ ਅਸੀਂ-ਮੈਂ ਆਸ ਕਰਦਾ ਹਾਂ-ਸੁਖੀ ਸੁਖੀ ਦਿਨ

ਕੱਟਾਂਗੇ। ਮੈਂ ਜਦੋਂ ਕਦੇ ਤੁਹਾਨੂੰ ਯਾਦ ਕਰਾਂ ਤਾਂ ਭਾਣਜੇ ਸਮੇਤ ਦਰਸ਼ਨ ਦਿਆ

246