ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕਰਨਾ, ਕਿਉਂਕਿ ਤੁਹਾਡਾ ਸਾਡਾ ਭੈਣ ਭਰਾ ਦਾ ਸਨਬੰਧ ਹੁਣ ਅਟੱਲ ਹੋ ਚੁਕਾ ਹੈ।"

ਇਸਤਰ੍ਹਾਂ ਆਪਣੀ ਨਿਰਮਾਨਤਾ ਪਰਗਟ ਕਰਦੇ ਹੋਏ ਸਰਦਾਰ ਜਗਜੀਵਨ ਸਿੰਘ ਜੀ ਘਰ ਜਾਣ ਲਈ ਤਿਆਰ ਹੋਏ। ਉਹਨਾਂ ਨੇ ਭਾਈ ਗੁਰਮੁਖ ਸਿੰਘ ਦੀ ਮਾਂ ਨੂੰ ਮੱਥਾ ਟੇਕ ਕੇ ਅਸੀਸ ਲਈ, ਫੇਰ ਭੈਣ ਆਦਿ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹੋਏ ਵਿਦਾ ਹੋਏ। ਤੀਜੇ ਦਿਨ ਆਪਣੇ ਪਿੰਡ ਜਾ ਪਹੁੰਚੇ। ਸਾਰਾ ਪਰਵਾਰ ਅਤੇ ਨੌਕਰ ਚਾਕਰ ਆਪਣੇ ਮਾਲਿਕ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ। ਸਭਨਾਂ ਨੇ ਮਾਈ ਨੂੰ ਵਧਾਈ ਦਿੱਤੀ। ਆਪਣੀ ਪਤਨੀ ਅਨੰਦ ਕੌਰ ਦੀ ਬਹਾਦਰੀ ਨੂੰ ਸਲਾਹਿਆ।

247