ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੯

ਸਰੂਪ ਕੌਰ ਘਰ ਵੱਸ ਕੇ ਫੇਰ ਆਪਣੀ ਸੱਸ ਦੀ ਸੇਵਾ ਤੋ ਘਰ ਦਾ ਕੰਮ ਕਰਨ ਲੱਗੀ। ਜਿਸ ਤਰ੍ਹਾਂ ਪਹਿਲਾਂ ਘਰ ਦੇ ਕਾਰ-ਵਿਹਾਰ ਕਰਦੀ ਸੀ, ਉਸੇ ਤਰ੍ਹਾਂ ਫੇਰ ਉਨ੍ਹਾਂ ਨੂੰ ਕਰਨ ਲੱਗੀ।

ਜਦ ਕਈ ਮਹੀਨੇ ਉਨ੍ਹਾਂ ਨੂੰ ਘਰ ਵੱਸਦਿਆਂ ਹੋ ਗਏ ਤਾਂ ਇਕ ਦਿਨ ਉਹ ਫਕੀਰ ਥਾਣੇਦਾਰ ਇਕਾਂਤ ਸਮਾਂ ਦੇਖ ਕੇ ਭਾਈ ਗੁਰਮੁਖ ਸਿੰਘ ਦੇ ਘਰ ਆਇਆ ਅਤੇ ਸਲਾਮ ਕੀਤੀਓਸੁ। ਭਾਈ ਸਾਹਿਬ ਨੇ ਉਸ ਨੂੰ ਆਦਰ ਨਾਲ ਮੂੜ੍ਹੇ ਉੱਪਰ ਬਿਠਾਇਆ। ਉਸ ਫ਼ਕੀਰ ਨੇ ਕਿਹਾ:―

ਖ਼ੁਦਾ ਦਾ ਬਹੁਤ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ ਕਿ ਮੇਰੀ ਮਾਤਾ ਦਾ ਉਜੜਿਆ ਹੋਇਆ ਘਰ ਉਸ ਨੇ ਫੇਰ ਵਸਾ ਦਿੱਤਾ ਹੈ। ਉਸ ਦੇ ਬੜੇ ਕਰਤਬ ਹਨ, ਕਦੀ ਉਹ ਇਨਸਾਨ ਨੂੰ ਅਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਕਦੀ ਹੋਠਾਂ ਡੇਗ ਦਿੰਦਾ ਹੈ, ਇਹ ਸਭ ਉਸ ਦੀਆਂ ਖੇਡਾਂ ਹਨ। ਮੇਰਾ ਭੀ ਅੱਜ ਦਿਲ ਕੀਤਾ ਸੀ ਕਿ ਮੈਂ ਆਪਣੀ ਮਾਤਾ ਦੇ ਘਰ ਜਾ ਕੇ ਉਨ੍ਹਾਂ ਦਾ ਦਰਸ਼ਨ ਕਰ ਆਵਾਂ, ਇਸ ਨੇ ਮੈਨੂੰ ਨਰਕ ਦੀ ਅੱਗ ਵਿਚੋਂ ਹੱਥ ਹੱਥ ਬਚਾਇਆ ਅਤੇ ਮੇਰਾ ਭਲਾ ਕੀਤਾ। ਖ਼ੁਦਾ ਇਸ ਨੂੰ ਹਰਦਮ ਸਲਾਮਤ ਰੱਖੇ, ਆਪ ਜਰਾ ਉਨ੍ਹਾਂ ਦਾ ਦਰਸ਼ਨ ਕਰਵਾ ਦਿਉ।"

ਭਾਈ ਗੁਰਮੁਖ ਸਿੰਘ ਜੀ ਨੇ ਆਪਣੇ ਲੜਕੇ ਨੂੰ ਅਵਾਜ਼ ਦੇ ਕੇ ਬਾਹਰ ਸੱਦਿਆ। ਉਸ ਦੇ ਬਾਹਰ ਆਉਂਦਿਆਂ ਹੀ ਫਕੀਰ ਨੇ ਚੁੱਕ ਕੇ ਉਸ ਨੂੰ ਗਲ ਨਾਲ ਲਾਇਆ ਅਤੇ ਸਿਰ ਤੇ ਹੱਥ ਫੇਰਿਆ। ਉਸ ਨੂੰ ਭਾਈ ਜੀ ਨੇ ਕਿਹਾ:― 'ਅੰਦਰ ਜਾ ਕੇ ਮਾਂ ਨੂੰ ਆਖ, ਬਾਹਰ ਫਕੀਰ ਸਾਹਿਬ ਤੁਹਾਨੂੰ ਮਿਲਣ ਲਈ ਬੈਠੇ ਹਨ। ਲੜਕੇ ਨੇ ਅੰਦਰ ਜਾ ਕੇ ਆਪਣੀ ਮਾਂ ਨੂੰ ਦੱਸਿਆ। ਉਹ ਬਾਹਰ ਆਈ ਤਾਂ ਉਸ ਨੂੰ ਦੂਰੋਂ ਹੀ ਫਕੀਰ ਨੇ ਉਠ ਕੇ ਨਮਸਕਾਰ ਕੀਤੀ ਅਤੇ ਦੁਆ

248