ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦਿੱਤੀ। ਉਸਨੇ ਖੁਸ਼ ਹੁੰਦਿਆਂ ਹੋਇਆਂ ਕਿਹਾ:―

"ਮਾਤਾ ਜੀ! ਮੈਂ ਅੱਜ ਆਪ ਨੂੰ ਨਮਸਕਾਰ ਕਰਨ ਅਤੇ ਮੁਬਾਰਕ ਦੇਣ ਆਇਆ ਹਾਂ ਕਿ ਖ਼ੁਦਾ ਨੋ ਅੱਜ ਫੇਰ ਆਪ ਦਾ ਘਰ ਵਸਾਇਆ ਹੈ। ਮੈਨੂੰ ਕਿਸ ਪਾਪ ਤੋਂ ਆਪ ਨੇ ਬਚਾਇਆ ਹੈ। ਉਹ ਅਹਿਸਾਨ ਸਾਰੀ ਉਮਰ ਮੈਂ ਨਹੀਂ ਭੁੱਲਾਂਗਾ। ਬੇਸ਼ਕ ਮਾਤਾ! ਤੂੰ ਸੱਚੀ ਪਾਕਦਾਮਨ ਹੈਂ। ਤੂੰ ਆਪਣੇ ਧਰਮ ਵਾਸਤੇ ਬੜੀਆਂ ਤਕਲੀਫ਼ਾਂ ਪਾਈਆਂ ਹਨ। ਸਭ ਹਿੰਦੂ ਅਤੇ ਮੁਸਲਮਾਨ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪ ਦੇ ਰਾਹ ਚੱਲਣ। ਤੂੰ ਕੋਈ ਮਾਮੂਲੀ ਔਰਤ ਨਹੀਂ, ਦੇਵੀ ਹੈਂ, ਤੂੰ ਪੂਜਾ ਕਰਨ ਦੇ ਕਾਬਿਲ ਹੈ।"

ਇਸ ਪੁਰ ਭਾਈ ਗੁਰਮੁਖ ਸਿੰਘ ਨੇ ਕਿਹਾ:―

"ਫਕੀਰ ਸਾਹਿਬ! ਆਪ ਨੇ ਸਾਡੇ ਉਪਰ ਜੋ ਉਪਕਾਰ ਕੀਤਾ ਹੈ ਉਸ ਦੇ ਲਈ ਅਸੀਂ ਤੁਹਾਡੇ ਸਾਰੀ ਉਮਰ ਕਰਜ਼ਦਾਰ ਹਾਂ; ਆਪ ਇਸ ਦੀ ਜੋ ਏਨੀ ਵਡਿਆਈ ਕਰਦੇ ਹੋ, ਇਹ ਭੀ ਤੁਹਾਡੀ ਮਿਹਰਬਾਨੀ ਹੈ। ਮੇਰੀ ਇਹ ਮਰਜ਼ੀ ਹੈ ਕਿ ਤੁਸੀਂ ਹੁਣ ਮੇਰੇ ਪਾਸ ਰਹੋ। ਤੁਸੀਂ ਹੁਣ ਬਹੁਤ ਦੇਸ਼ ਪਰਦੇਸ ਭਉਂ ਚੁਕੇ ਹੋ ਮੇਰਾ ਖਿਆਲ ਹੈ ਕਿ ਹੁਣ ਬੈਠ ਕੇ ਅਰਾਮ ਕਰੋ।"

"ਨਹੀਂ ਸਰਦਾਰ ਜੀ! ਜਦ ਮੈਂ ਫ਼ਕੀਰੀ ਲੈ ਲਈ ਹੈ, ਤਾਂ ਪਿੰਡ ਵਿਚ ਰਹਿਣ ਦਾ ਮੇਰਾ ਕੋਈ ਕੰਮ ਨਹੀਂ। ਫ਼ਕੀਰਾਂ ਨੂੰ ਜੰਗਲ ਰਹਿਣਾ ਹੀ ਸੋਭਦਾ ਹੈ। ਅੱਛਾ ਮੈਂ ਹੁਣ ਦਰਸ਼ਨ ਕਰ ਲਏ ਹਨ, ਇਸ ਲਈ ਹੁਣ ਮੈਨੂੰ ਇਜਾਜ਼ਤ ਦਿਓ। ਆਪ ਦੋਵੇਂ ਇਸ ਫਾਨੀ ਦੁਨੀਆਂ ਵਿਚ ਮੇਰੇ ਪੂਜਣ ਜੋਗ ਹੈ। ਮੈਂ ਜੰਗਲ ਵੀਰਾਨ ਵਿਚ ਰਹਿ ਕੇ ਖ਼ੁਦਾ ਦੀ ਬੰਦਗੀ ਕਰਾਂਗਾ ਅਤੇ ਤੁਹਾਡਾ ਨਾਮ ਸਿਮਰਾਂਗਾ।"

ਇਹ ਆਖਦੇ ਨੇ ਉਠ ਕੇ ਫੇਰ ਸਲਾਮ ਹੱਥ ਜੋੜ ਕੇ ਕੀਤੀ ਅਤੇ 'ਸ਼ੁਕਰ ਹੈ ਖ਼ੁਦਾ ਅੱਲਾ ਤਾਲਾ ਕਾ ਸ਼ੁਕਰ ਹੈ!' ਆਖਦਾ ਹੋਇਆ ਬਾਹਰ ਚਲਿਆ ਗਿਆ।

249