ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਮੇਰੀਓ ਪਿਆਰੀਓ ਭੈਣੋਂ! ਤੁਹਾਡੀ ਸ਼ੋਭਾ ਸੁੰਦਰਤਾ ਨਾਲ ਨਹੀਂ, ਸੁੰਦਰਤਾ ਨੇ ਹੀ ਮੈਨੂੰ ਇੰਨੇ ਕਸ਼ਟ ਦਿਖਾਲੇ ਹਨ। ਜੇਕਰ ਮੈਂ ਕੋਝੀ ਹੁੰਦੀ ਤਾਂ ਮੇਰੀ ਵੱਲ ਕੋਈ ਅੱਖ ਉਠਾ ਕੇ ਭੀ ਨਾ ਵੇਖਦਾ। ਤੁਸੀਂ ਜੇਕਰ ਸੱਚੀਆਂ ਰੂਪਵੰਤੀਆਂ ਬਣ ਕੇ ਸੰਸਾਰ ਅਤੇ ਸੁਰਗ ਦਾ ਸੱਚਾ ਸੁਖ ਮਾਨਣਾ ਚਾਹੁੰਦੀਆਂ ਹੋ ਤਾਂ ਆਪਣੇ ਪਤੀ ਦੀਆਂ ਪਿਆਰੀਆਂ ਬਣ ਕੇ, ਉਸ ਦੀ ਆਗਿਆ ਅਨੁਸਾਰ ਚਲੋ, ਜਿਹੜਾ ਕੰਮ ਪਤੀ ਦੀ ਮਰਜ਼ੀ ਦੇ ਅਨੁਕੂਲ ਨਾ ਹੋਵੇ ਉਹ ਕਦੇ ਨਾ ਕਰੋ। ਜੇਕਰ ਤੁਹਾਡਾ ਪਤੀ ਅਜਿਹੇ ਕੰਮ ਕਰਨ ਦੀ ਸਲਾਹ ਦੇਵੇ ਜੋ ਪਤਿਬਰਤ ਧਰਮ ਦੇ ਵਿਰੁਧ ਹੈ ਤਾਂ ਉਸ ਨੂੰ ਨਿੰਮਰਤਾ ਨਾਲ ਸਮਝਾ ਬੁਝਾ ਕੇ ਸਹੀ ਰਾਹ ਉੱਪਰ ਲਿਆਓ, ਸਦਾ ਖ਼ੁਸ਼ ਹੋ ਕੇ ਰਹੇ ਅਤੇ ਪਤੀ ਨੂੰ ਖ਼ੁਸ਼ ਰਖੋ। ਤੁਹਾਡੇ ਪਤੀ ਦਾ ਪਤੀ ਵਾਹਿਗੁਰੂ ਹੈ, ਪਰ ਤੁਹਾਡਾ ਕੇਵਲ ਪਤੀ ਹੀ ਗੁਰੁ, ਜਪੁ, ਤਪ ਅਤੇ ਤੀਰਥ ਬਰਤ ਹੈ। ਪਤੀ ਦੇ ਸਿਵਾ ਤੁਹਾਡੇ ਲਈ ਕੋਈ ਜਪ ਨਹੀਂ, ਪਤੀ ਦੇ ਸਿਵਾ ਤੁਹਾਡੇ ਲਈ ਕੋਈ ਤਪ ਨਹੀਂ, ਪਤੀ ਦੇ ਸਿਵਾ ਤੁਹਾਡੇ ਲਈ ਕਈ ਯੱਗ ਨਹੀਂ, ਪਤੀ ਦੇ ਸਿਵਾ ਤੁਹਾਡੇ ਲਈ ਕੋਈ ਤੀਰਥ ਨਹੀਂ, ਪਤੀ ਦੇ ਸਿਵਾ ਤੁਹਾਡੇ ਲਈ ਕੋਈ ਬਰਤ ਰੱਖਣਾ ਠੀਕ ਨਹੀਂ, ਤੁਹਾਡੇ ਲਈ ਕੇਵਲ ਤੁਹਾਡਾ ਪਤੀ ਹੀ ਸਭ ਕੁਝ ਹੈ, ਉਸ ਦੀ ਹੀ ਸੋਵਾ ਕਰ ਕੇ ਤੁਸੀਂ ਉਕਤ ਕਰਮਾਂ ਦਾ ਫਲ ਪ੍ਰਾਪਤ ਕਰ ਸਕਦੀਆਂ ਹੈ। ਸਿਖੀ ਸਿਦਕ ਦੇ ਪੁੰਜ ਭਾਈ ਗੁਰਦਾਸ ਜੀ ਨੇ ਪਤਿਬਰਤ ਇਸਤਰੀਆਂ ਦੇ ਧਰਮ ਬੜੇ ਹੀ ਖੁਲਾਸੇ ਕਰ ਕੇ ਲਿਖੇ ਹਨ। ਜਿਹਾ ਕਿ:―

ਲੋਗ ਬੇਦ ਗ੍ਯਾਾਨ ਉਪਦੇਸ਼ ਹੈ ਪਤਿਬ੍ਰਤਾ ਕਉ
ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰ ਹੈ!
ਨਾਮ ਇਸਨਾਨ ਦਾਨ ਸੰਜਮ ਨ ਜਾਪ ਤਾਪ
ਤੀਰਥ ਬਰਤ ਪੂਜਾ ਨੇਮ ਨਤਕਾਰ ਹੈ।

251