ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਹੰਮ ਜੱਗ ਭੋਗ ਨਈਬੇਦ ਨਹੀ ਦੇਵੀ ਦੇਵ
ਰਾਗ ਨਾਦ ਬਾਦ ਨ ਸੰਬਾਦ ਆਨ ਦੁਆਰ ਹੈ।
ਤੈਸੇ ਗੁਰ ਸਿੱਖਨ ਮੈਂ ਏਕ ਟੇਕ ਹੀ ਪ੍ਰਧਾਨ
ਤੈਸੇ ਗੁਰ ਸਿੱਖਨ ਮੈਂ ਏਕ ਏਕ ਹੀ ਪ੍ਰਧਾਨ
ਆਨ ਗ੍ਯਾਨ ਧ੍ਯਾਨ ਸਿਮਰਨ ਬਿਭਚਾਰ ਹੈ। ੪੮੨॥
ਮਨ ਬਚ ਕ੍ਰਮ ਕੇ ਪਤਿਬ੍ਰਤਾ ਕਰੈ ਜਉ ਨਾਰਿ
ਤਾਹਿ ਮਨ ਮਨ ਬਚ ਕ੍ਰਮ ਚਾਹਤ ਭਤਾਰ ਹੈ।
ਅਭਰਨ ਸ਼ਿੰਗਾਰ ਚਾਰ ਸਿਹਜਾ ਸੰਜੋਗ ਭੋਗ
ਸਕਲ ਕੁਟੰਬ ਹੀ ਮੈਂ ਤਾਕੋ ਜੈ ਜੈ ਕਾਰ ਹੈ।
ਸਹਜ ਆਨੰਦ ਸੁਖ ਮੰਗਲ ਸੁਹਾਗ ਭਾਗ
ਸੁੰਦਰ ਮੰਦਰ ਛਬਿ ਸੋਭਤ ਸੁਚਾਰ ਹੈ ।
ਸਤਿਗੁਰ ਸਿਖਨ ਕਉ ਰਾਖਤ ਗ੍ਰਿਹਸਤ ਮੈ ਸਾਵਧਾਨ
ਆਨ ਦੇਵ ਸੇਵ ਭਾਉ ਦੁਬਿਧਾ ਨਿਵਾਰ ਹੈ॥੪੮੦॥

ਤੁਸੀਂ ਪਤੀ ਦੀਆਂ ਅਰਧੰਗੀਆਂ ਹੋ, ਤੁਸੀਂ ਉਸ ਦੇ ਪਾਪ ਪੁੰਨ ਦੇ ਅੱਧੇ ਹਿੱਸੇ ਦੀਆਂ ਮਾਲਕ ਹੋ। ਜਦ ਤਕ ਤੁਹਾਡਾ ਵਿਆਹ ਨਹੀਂ ਸੀ ਓਦੋਂ ਤੱਕ ਤੁਸੀਂ ਮਾਤਾ ਪਿਤਾ ਅਤੇ ਭਰਾ ਭਰਜਾਈ ਦੇ ਅਧੀਨ ਸੀਗੀਆਂ, ਵਿਆਹ ਉਪਰੰਤ ਤੁਸੀਂ ਪਤੀ ਦੇ ਅਧੀਨ ਹੋ। ਜੇਕਰ ਤੁਸੀਂ ਉਸ ਦੀ ਆਗਿਆ ਵਿਚ ਚਲੋਗੀਆਂ ਤਾਂ ਉਹ ਤੁਹਾਨੂੰ ਆਪਣੇ ਗਲੇ ਦਾ ਹਾਰ ਬਣਾ ਲਵੇਗਾ। ਜੇਕਰ ਉਹ ਬੀਮਾਰ ਹੋਵੇ ਤਾਂ ਉਸ ਦੀ ਤਨ ਮਨ ਨਾਲ ਸੇਵਾ ਕਰਕੇ ਉਸ ਦਾ ਦੁੱਖ ਦੂਰ ਕਰੋ, ਜੇਕਰ ਉਸ ਨੂੰ ਕਿਸੇ ਤੁਹਾਡੀ ਗੱਲੋਂ ਦੁਖ ਹੋਇਆ ਹੋਵੇ ਤਾਂ ਉਸ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਅਤੇ ਫੇਰ ਕਦੇ ਅਜੇਹਾ ਕੰਮ ਨਾ ਕਰੋ ਜਿਸ ਨਾਲ ਉਸ ਦਾ ਮਨ

252