ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਫੇਰ ਦੁਖੀ ਹੋਵੇ! ਜੇਕਰ ਪਤੀ ਨਾਲ ਤੁਸੀਂ ਹੱਸ ਕੇ ਬੋਲੋਗੀਆਂ ਤਾਂ ਸਹਿਜ ਹੀ ਉਸ ਦਾ ਦੁੱਖ ਦੂਰ ਹੋ ਜਾਵੇਗਾ। ਉਸ ਦੇ ਰੰਗ ਤੋਂ ਅਤੇ ਉਸ ਦੇ ਕੰਮ ਤੋਂ ਕਦੋ ਘ੍ਰਿਣਾ ਨਾ ਕਰੋ। ਜੇਕਰ ਉਹ ਕੋਈ ਕੁਕਰਮ ਕਰਦਾ ਹੋਵੇ ਤਾਂ ਉਸ ਨੂੰ ਠੀਕ ਰਾਹ ਪੁਰ ਲਿਆਣ ਦਾ ਜਤਨ ਕਰੋ। ਪਤੀ ਭਲਾ ਬੁਰਾ ਜਿਸ ਤਰ੍ਹਾਂ ਦਾ ਹੋਵੇ, ਉਸ ਨੂੰ ਛੱਡ ਕੇ ਪਰ ਪੁਰਖ ਵੱਲ ਨਜ਼ਰ ਨਾ ਕਰੋ। ਪਤੀ ਦੇ ਸਿਵਾ ਸੰਸਾਰ ਵਿਚ ਜਿੰਨੇ ਪੁਰਖ ਹਨ, ਸਭਨਾਂ ਨੂੰ ਅਵਸਥਾ ਅਨੁਸਾਰ ਪਿਤਾ, ਪੁਤ੍ ਅਤੇ ਭਰਾ ਕਰ ਕੇ ਜਾਣੋ। ਵਾਹਿਗੁਰੂ ਨੇ ਜੇਹਾ ਪਤੀ ਦੇ ਦਿੱਤਾ ਹੈ ਉਸੇ ਪੁਰ ਸੰਤੋਖ ਕਰੋ, ਪਰਾਈ ਜੂਠ ਖਾਣ ਨਾਲੋਂ ਘਰ ਦੀ ਸੁੱਕੀ ਰੋਟੀ ਖਾਣੀ ਚੰਗੀ ਹੈ। ਜੇਕਰ ਤੁਸੀਂ ਪਰਾਏ ਪੁਰਖ ਨੂੰ ਚਾਹੋਗੀਆਂ ਤਾਂ ਤੁਹਾਡੇ ਅਤੇ ਵੇਸਵਾ ਵਿਚ ਫੇਰ ਕੀ ਫਰਕ ਰਿਹਾ? ਵਿਸ਼ਿਆਂ ਵੱਲੋਂ ਤ੍ਰਿਪਤੀ ਕਦੇ ਨਹੀਂ ਹੁੰਦੀ। ਜਿੰਨੇ ਬਹੁਤੇ ਤੁਸੀਂ ਵਿਸ਼ੇ ਭੋਗੋਗੀਆਂ, ਓਨੀਂ ਬਹੁਤੀ ਤੁਹਾਡੀ ਤ੍ਰਿਸ਼ਨਾ ਵਧਦੀ ਜਾਵੇਗੀ।

ਜੇਕਰ ਕਿਸੇ ਗੱਲੇ ਤੁਹਾਨੂੰ ਪਤੀ ਨਾ ਪਸੰਦ ਹੋਵੇ ਤਾਂ ਸੁਪਨੇ ਵਿਚ ਭੀ ਉਸ ਨੂੰ ਛੱਡਣ ਦੀ ਅਤੇ ਹੋਰ ਵੱਲ ਵੇਖਣ ਦੀ ਇੱਛਾ ਨਾ ਕਰੋ। ਜੇਕਰ ਤੁਸੀਂ ਅੱਜ ਇਕ ਵਿਚ ਕੋਈ ਔਗੁਣ ਵੇਖ ਕੇ ਉਸ ਨੂੰ ਛੱਡ ਦਿਓਗੀਆਂ ਤਾਂ ਕੱਲ੍ਹ ਨੂੰ ਦੂਜੇ ਵਿਚ ਭੀ ਕੋਈ ਔਗੁਣ ਵੇਖ ਕੇ ਉਸ ਨੂੰ ਛੱਡ ਬੈਠੋਗੀਆਂ। ਇਸ ਤਰ੍ਹਾਂ ਜੇਕਰ ਪਤੀ ਬਦਲਦੀਆਂ ਜਾਵੋਗੀਆਂ ਤੇ ਤੁਹਾਡਾ ਇਤਬਾਰ ਮਾਰਿਆ ਜਾਵੇਗਾ, ਅਤੇ ਤੁਸੀਂ ਛੇਕੜ ਉਸ ਦਾ ਬੁਰਾ ਫਲ ਚੱਖੋਗੀਆਂ। ਜਦ ਤੁਸੀਂ ਜਾਣਦੀਆਂ ਹੋ ਕਿ ਬਿਨਾਂ ਪੁੰਨ ਦੇ ਕੰਗਾਲ ਨੂੰ ਰਾਜ ਨਹੀਂ ਮਿਲ ਸਕਦਾ, ਜਦ ਤੁਸੀਂ ਚਾਹੁੰਦੀਆਂ ਹੋਈਆਂ ਵੀ ਗਰੀਬ ਤੋਂ ਅਮੀਰ ਨਹੀਂ ਹੋ ਸਕਦੀਆਂ, ਤਾਂ ਫੇਰ ਪਰ ਪੁਰਖ ਦੀ ਇੱਛਾ ਕਿਉਂ ਕਰਦੀਆਂ ਹੋ? ਯਾਦ ਰੱਖੋ, ਜਿਹਾ ਵਰਤਾਵ ਤੁਸੀਂ ਸੱਸ ਸਹੁਰੇ ਨਾਲ ਕਰੋਗੀਆਂ ਉਜੇਹਾ ਹੀ ਤੁਹਾਡੀ ਨੂੰਹ ਭੀ ਤੁਹਾਡੇ ਨਾਲ ਕਰੇਗੀ। ਵਾਹਿਗੁਰੂ ਨੇ ਜੇਕਰ ਤੁਹਾਨੂੰ ਸੰਤਾਨ ਦਿੱਤੀ ਹੈ―ਭਾਵੇਂ ਉਹ ਧੀ ਹੋਵੇ ਜਾਂ ਪੁਤ੍ਰ― ਉਸ ਨੂੰ ਸਦਾ ਸਾਫ-ਸੁਥਰਾ ਰੱਖੋ। ਉਸ ਨੂੰ ਵੇਲੇ ਸਿਰ ਖੁਵਾਓ ਪਿਲਾਓ ਅਤੇ

253