ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸਿਖਾਓ। ਕਦੇ ਉਸ ਨੂੰ ਰੋਣ ਦਾ ਨਾਮ ਭੀ ਯਾਦ ਨਾ ਕਰਨ ਦਿਓ। ਜੇਕਰ ਤੁਸੀਂ ਉਸ ਨੂੰ ਗਾਲ੍ਹਾਂ ਕੱਢਣੀਆਂ ਸਿਖਾਲੋਗੀਆਂ ਤਾਂ ਇਕ ਦਿਨ ਉਹ ਤੁਹਾਨੂੰ ਭੀ ਗਾਲ੍ਹਾਂ ਦੇਵੇਗਾ। ਇਸ ਲਈ ਅਜਿਹਾ ਕੰਮ ਆਪਣੀ ਸੰਤਾਨ ਨੂੰ ਕਦੇ ਨਾਂ ਸਿਖਾਓ, ਜਿਸ ਨਾਲ ਉਹ ਤੁਹਾਡੀਆਂ ਜੜ੍ਹਾਂ ਪੁੱਟਣ ਨੂੰ ਤਿਆਰ ਹੋ ਜਾਵੇ। ਜੇਕਰ ਤੁਹਾਡੇ ਘਰ ਸੰਤਾਨ ਹੈ ਹੀ ਨਹੀਂ ਜਾਂ ਹੋ ਕੇ ਮਰ ਜਾਂਦੀ ਹੈ ਤਾਂ ਆਪਣੀ ਪ੍ਰਾਰਬਧ ਉੱਪਰ ਸਬਰ ਕਰੋ। ਠੱਗ ਸਾਧਾਂ ਅਤੇ ਲੁੱਚੇ ਮਲੰਗਾਂ ਪਾਸ ਜਾ ਕੇ ਆਪਣਾ ਸਤ ਧਰਮ ਨਾ ਬਿਗਾੜੋ (ਬਿਨਾਂ ਵਾਹਿਗੁਰੂ ਦੀ ਕ੍ਰਿਪਾ ਦੇ ਕਿਸੇ ਕਰਮ ਨਾਲ ਸੰਤਾਨ ਪੈਦਾ ਨਹੀਂ ਹੁੰਦੀ, ਪਰੰਤੂ ਸੰਤਾਨ ਨਾ ਹੋਣ ਦਾ ਕਾਰਣ ਜੋ ਕੋਈ ਗੁਪਤ ਰੋਗ ਹੈ ਤਾਂ ਨਿਯਮ ਅਨੁਸਾਰ ਕਿਸੇ ਸਿਆਣੇ ਵੈਦ ਪਾਸੋਂ ਉਸ ਦਾ ਇਲਾਜ ਕਰਾ ਕੇ ਸੁਖ ਪ੍ਰਾਪਤ ਕਰੋ, ਪ੍ਰੰਤੂ ਸੰਤਾਨ ਪ੍ਰਾਪਤੀ ਦੀ ਇੱਛਾ ਲਈ ਗੰਦੇ ਅਤੇ ਭੈੜੇ ਕੰਮਾਂ ਤੋਂ ਬਚ ਕੇ ਬੈਠੇ। ਵਹਿਮੀ ਵਿਚਾਰਾਂ ਤੋਂ ਬਚ ਕੇ ਸੰਸਾਰ ਵਿਚ ਰਹੋ, ਤਾਂ ਹੀ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਵਾਹਿਗੁਰੂ ਨੇ ਜੋ ਕੁਝ ਅੰਨ ਤੁਹਾਡੇ ਖਾਣ ਲਈ ਘਰ ਤੁਹਾਡੇ ਭੇਜਿਆ ਹੈ, ਉਸੇ ਨੂੰ ਸੁਧਾਰ ਬਣਾ ਖਾਓ।ਪਤੀ ਦੀ ਕਮਾਈ ਦੀ ਕੌਡੀ ਕੱਚ ਦੀਆਂ ਗੰਦੀਆਂ ਚੂੜੀਆਂ ਅਤੇ ਖ਼ਰਾਬ ਭੜਕੀਲੋ ਸਾਮਾਨ ਖਰੀਦ ਕੇ ਬਰਬਾਦ ਨਾ ਕਰੋ। ਜੇਕਰ ਤੁਸੀਂ ਉਸ ਦੀ ਕੌਡੀ ਸੰਭਾਲ ਕੇ ਰੱਖੋਗੀਆਂ ਅਤੇ ਕਿਤੇ ਕਿਸੇ ਭੈੜੇ ਕੰਮ ਵਿਚ ਖ਼ਰਚ ਨਹੀਂ ਕਰੋਗੀਆਂ ਤਾਂ ਪਤੀ ਤੁਹਾਡੇ ਉਪਰ ਇਤਬਾਰ ਕਰੇਗਾ ਅਤੇ ਸਭ ਕੁਝ ਤੁਹਾਡੇ ਆਸਰੇ ਛੱਡ ਦੇਵੇਗਾ। ਤੁਸੀਂ ਘਰ ਦੀਆਂ ਮਾਲਕ ਹੋ। ਤੁਹਾਡੇ ਹੱਥ ਹੀ ਘਰ ਦਾ ਉਜਾੜਨਾ ਅਤੇ ਵਸਾਉਣਾ ਹੈ। ਜਵਾਨ ਦੇਵਰ, ਜੇਠ, ਪਿਤਾ, ਪੁੱਤਰ ਅਤੇ ਭਰਾ ਦੇ ਪਾਸ ਕਦੇ ਇਕੱਲਿਆਂ ਨਾ ਬੈਠੋ, ਕਿਉਂਕਿ ਮਨੁੱਖ ਦੀਆਂ ਇੰਦਰੀਆਂ ਬਹੁਤ ਪਰਬਲ ਹਨ। ਪਤੀ, ਸੱਸ, ਸਹੁਰੇ ਆਦਿਕ ਦੀ ਸੇਵਾ ਤੋਂ ਜਦ ਤੁਹਾਨੂੰ ਵੇਹਲ ਮਿਲੇ ਤਾਂ ਕੋਈ ਦਸਤਕਾਰੀ ਦਾ ਕੰਮ ਕਰੋ ਜਾਂ ਦੂਜੀਆਂ ਨੂੰ ਸਿਖਾਓ। ਜੇਕਰ ਤੁਹਾਡੇ ਘਰ ਧਨ ਪਦਾਰਥ ਬਹੁਤ ਹੈ ਤਾਂ ਉੱਤਮ ਉੱਤਮ ਪੋਥੀਆਂ ਮੰਗਾ ਕੇ ਆਪ ਪੜ੍ਹੋ ਅਤੇ ਦੂਜੀਆਂ

254