ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਨੂੰ ਸੁਣਾਓ। ਗੁਰਬਾਣੀ ਦਾ ਪਾਠ ਕਰੇ। ਕਿਸੇ ਨਵੀਂ ਗੱਲ, ਨਵੇਂ ਕੰਮ ਦਾ ਅਭਿਆਸ ਕਰੋ, ਜਿਸ ਨਾਲ ਇਸਤਰੀ ਜਾਤੀ ਅਥਵਾ ਪੁਰਖਾਂ ਨੂੰ ਹੀ ਲਾਭ ਪਹੁੰਚੇ ਅਤੇ ਤੁਹਾਡਾ ਨਾਮ ਸੰਸਾਰ ਵਿਚ ਅਮਰ ਹੋ ਜਾਵੇ। ਕਦੇ ਖੋਟੀ ਇਸਤਰੀ ਨੂੰ ਆਪਣੇ ਪਾਸ ਨ ਆਉਣ ਦਿਓ। ਨਹੀਂ ਤਾਂ ਉਸ ਦੇ ਸੰਗ ਦਾ ਰੰਗ ਤੁਹਾਨੂੰ ਵੀ ਚੜ੍ਹ ਜਾਵੇਗਾ। ਹੋਰ ਕੋਈ ਜੇਕਰ ਤੁਹਾਨੂੰ ਕੁਝ ਮੰਦਾ ਵੀ ਆਖੇ ਤਾਂ ਸਹਾਰ ਲਵੋ। ਇਹਨਾਂ ਗੱਲਾਂ ਪੁਰ ਭੀ ਆਪ ਜੇਕਰ ਧਿਆਨ ਦੇਵੋਗੀਆਂ ਤਾਂ ਤੁਹਾਨੂੰ ਸਭ ਕੁਝ ਬੁਰਾ ਭਲਾ ਆਪਣਾ ਮਲੂਮ ਹੋ ਜਾਵੇਗਾ। ਵਾਹਿਗੁਰੂ ਕਰੇ ਆਪ ਸਦਾ ਸੁਹਾਗਣਾਂ, ਪੁੱਤਰ ਪੱਤਰਿਆਂ ਵਾਲੀਆਂ ਹੋ ਕੇ ਆਪਣੀ ਜ਼ਿੰਦਗੀ ਸੁਖ ਨਾਲ ਬਤੀਤ ਕਰੋ।

255