ਦੰਪਤੀ ਪਿਆਰ
ਇਹ ਪੜ੍ਹੋ ਤੇ ਭਾਵੇਂ ਨਾਂ, ਪਰ ਮੈਂ ਇਸ ਨੂੰ ਕੁਝ ਨਹੀਂ ਆਖਦੀ।'
'ਨਹੀਂ ਮਾਈ ਜੀ, ਕੁਝ ਕਹੇ ਬਗ਼ੈਰ ਕਿਸ ਤਰ੍ਹਾਂ ਕੰਮ ਚਲੇਗਾ? ਕਿਉਂ ਭਈ, ਤੇਰੀ ਦਾਦੀ ਕੀ ਕਹਿੰਦੀ ਹੈ? ਕੀ ਇਸੇ ਗੱਲ ਤੇ ਤੂੰ ਉਮੈਦ ਕਰਦਾ ਹੈਂ ਕਿ ਮੈਂ ਜਦ ਵੱਡਾ ਹੋਵਾਂਗਾ ਤਾਂ ਆਪਣੇ ਮਾਤਾ ਪਿਤਾ ਨੂੰ ਢੂੰਡ ਕੱਢਾਂਗਾ। ਹੁਣ ਤੂੰ ਨਿਆਣਾ ਤਾਂ ਨਹੀਂ ਨਾ? ਰਤਾ ਸੋਚ ਤਾਂ ਸਹੀ, ਤੇਰੇ ਉਪਰ ਕਿੰਨਾ ਭਾਰੀ ਕੰਮ ਹੈ।'
ਵਿਚਾਰਾ ਲੜਕਾ ਉਸ ਫਕੀਰ ਅਤੇ ਦਾਦੀ ਵੱਲ ਵੇਖ ਕੇ ਚੁੱਪ ਕਰ ਰਿਹਾ।
ਫਕੀਰ-“ਕਿਉਂ ਭਈ ਤੂੰ ਬੋਲਦਾ ਕਿਉਂ ਨਹੀਂ? ਦੱਸ ਹੁਣ ਪੜ੍ਹਿਆ ਕਰੇਂਗਾ ਕਿ ਅਜੇ ਖੇਡਣ ਵਿਚ ਮਸਤ ਰਹੇਂਗਾ?"
ਕਾਕਾ-'ਆਹੋ ਬਾਵਾ ਜੀ, ਮੈਂ ਪੜ੍ਹਿਆ ਕਰਾਂਗਾ, ਪਰ ਮੇਰੀ ਦਾਦੀ ਨੂੰ ਤੁਸੀਂ ਆਖੇਂ ਇਹ ਰੋਵੋ ਨਹੀਂ। ਜਦ ਇਹ ਰੋਣ ਬੈਠਦੀ ਹੈ, ਤਾਂ ਮੇਰਾ ਕਿਸੇ ਕੰਮ ਨੂੰ ਦਿਲ ਨਹੀਂ ਕਰਦਾ।
ਫ਼ਕੀਰ - "ਕਿਉਂ ਮਾਈ ਜੀ, ਕਾਕੇ ਦਾ ਕਹਿਣਾ ਸੁਣਿਆ ਜੋ? ਕਾਕਾ ਸੱਚ ਆਖਦਾ ਹੈ। ਤੁਸੀਂ ਹੁਣ ਧੀਰਜ ਰੱਖ ਕੇ ਇਸ ਨੂੰ ਸੰਭਾਲੋ। ਰੋਣ ਧੋਣ ਨਾਲ ਕੁਝ ਨਹੀਂ ਬਣਦਾ ਹੁੰਦਾ। ਜੋ ਕੁਝ ਸਿਰ ਤੇ ਆ ਬਣੀ ਹੈ ਜਾਂ ਅੱਗੋਂ ਹੋਰ ਕੁਝ ਬਣੇ ਉਸ ਨੂੰ ਧੀਰਜ ਨਾਲ ਧਾਰਨ ਕਰੋ। ਇਸ ਦਾ ਹੁਣ ਪੜ੍ਹਨ ਦਾ ਵੇਲਾ ਹੈ, ਇਸ ਲਈ ਜੇਕਰ ਇਸ ਨੂੰ ਹੁਣ ਨਹੀਂ ਸੰਭਾਲੋਗੇ ਤਾਂ ਸਾਰੀ ਉਮਰ ਲਈ ਇਹ ਕੋਰੇ ਦਾ ਕੋਰਾ ਰਹਿ ਜਾਉ, ਫੇਰ ਇਹ ਤੁਹਾਨੂੰ ਬਦ-ਅਸੀਸਾਂ ਦੇਉ ਅਤੇ ਨਾਲੇ ਆਪਣੇ ਆਪ ਨੂੰ ਭੀ ।"
"ਅੱਛਾ, ਭਾਈ ਜੀ ਮੈਂ ਹੁਣ ਇਸ ਦੇ ਪੜ੍ਹਨ ਲਿਖਣ ਦਾ ਪ੍ਰਬੰਧ ਕਰਦੀ ਹਾਂ। ਤੁਸੀਂ ਵੀ ਦੂਜੇ ਤੀਜੇ ਦਿਨ ਸਾਨੂੰ ਮਿਲ ਜਾਇਆ ਕਰੋ, ਅਤੇ
ਕੋਈ ਤਾਜ਼ੀ ਖ਼ਬਰ ਮਿਲੇ ਤਾਂ ਦੱਸ ਜਾਇਆ ਕਰੋ।"
◎
.
86