ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
2.
ਤੁਰਦੇ ਫਿਰਦੇ ਸਾਰੇ ਪਰ ਨਾ ਹਲਚਲ ਹੈ।
ਏਸ ਨਗਰ ਵਿਚ ਹਰ ਬੰਦਾ ਕਿਉਂ ਨਿੱਸਲ ਹੈ।
ਰੁੱਖ ਦੀ ਟਾਹਣੀ ਦਸਤਾ ਬਣੇ ਕੁਹਾੜੇ ਦਾ,
ਮੇਰਾ ਆਪਣਾ ਆਪਾ ਬਣਿਆ ਕਾਤਿਲ ਹੈ।
ਚੋਰਾਂ ਨੇ ਤਦ ਤੀਕਣ ਆਉਣਾ ਬਾਜ਼ ਨਹੀਂ,
ਜਦ ਤਕ ਘਰ ਦਾ ਮਾਲਿਕ ਹੀ ਖ਼ੁਦ ਗਾਫ਼ਿਲ ਹੈ।
ਭਰਮ ਭੁਲੇਖੇ ਕਮਅਕਲੀ ਦੇ ਕੋਟ ਕਿਲ੍ਹੇ,
ਫਿਰ ਵੀ ਲੋਕੀਂ ਆਖੀ ਜਾਵਣ ਆਕਿਲ ਹੈ।
ਆਪਣੇ ਹੀ ਪਰਛਾਵੇਂ ਕੋਲੋਂ ਡਰ ਜਾਨਾਂ,
ਮੇਰੇ ਨਾਲੋਂ ਵਧ ਕੇ ਕਿਹੜਾ ਬੁਜ਼ਦਿਲ ਹੈ।
ਤਲਖ਼ ਸਮੁੰਦਰ ਧਰਤੀ ਨੂੰ ਨਾ ਪੀ ਜਾਵੇ,
ਜ਼ਾਲਮ ਲਹਿਰਾਂ ਦੱਸਿਆ ਇਹ ਤਾਂ ਪਾਗਲ ਹੈ।
ਵੱਡੇ ਸੁਪਨੇ ਲੈ ਕੇ ਫਿਰ ਘਬਰਾ ਜਾਨਾਂ,
ਸਾਥ ਤੇਰੇ ਬਿਨ ਤੁਰਨਾ ਡਾਢਾ ਮੁਸ਼ਕਿਲ ਹੈ।
ਧਰਤੀ ਨਾਦ/ 108