ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਕਿਧਰੇ ਗੁਆਚ ਨਾ ਜਾਵੇ।
ਉਸਨੂੰ ਮਹਿਲ ਦੀ ਚਾਰਦੀਵਾਰੀ ਵਿਚ ਹੀ,
ਖੇਡਣ ਦੀ ਪ੍ਰਵਾਨਗੀ ਹੈ।

ਬਿਰਧ ਬਾਪ ਤੇ ਮਾਂ ਡੰਗੋਰੀ ਲੱਭਦੇ ਹਨ।
ਉਨ੍ਹਾਂ ਨੂੰ ਸੂਰਜ ਨਹੀਂ,
ਮੋਢਾ ਚਾਹੀਦਾ ਹੈ।

ਧਰਤੀ ਨਾਦ/ 24