ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਕਾਫ਼ਲੇ ਨਾਲੋਂ ਵਿੱਛੜ ਗਏ,
ਰਾਹਗੀਰ ਨੂੰ ਮਿਲੇ ਦਿਲਾਸੇ ਜਹੀ।

ਕੂਜ਼ਾ ਮਿਸ਼ਰੀ ਗੁਲਕੰਦ ਜਹੀ।
ਏਕਮ ਦੇ ਫਾੜੀ ਚੰਦ ਜਹੀ।
ਚਰਖ਼ਾ ਕੱਤਦੀ ਮੁਟਿਆਰ ਦਿਆਂ,
ਪੋਟਿਆਂ 'ਚੋਂ ਨਿਕਲੀ ਤੰਦ ਜਹੀ।

ਪੂਰਬ ਦੀ ਪਵਨ ਸਮੀਰ ਜਹੀ।
ਕਦੇ ਸੋਹਣੀ ਸੱਸੀ ਹੀਰ ਜਹੀ।
ਚਸ਼ਮੇ 'ਚੋਂ ਫੁੱਟਦੇ ਨੀਰ ਜਹੀ।
ਨੇਰ੍ਹੇ ਵਿਚ ਰਿਸ਼ਮ ਲਕੀਰ ਜਹੀ।

ਕਿਸੇ ਲੋਕ ਗੀਤ ਦੀ 'ਵਾਜ਼ ਜਹੀ।
ਜਾਂ ਪੰਛੀ ਦੀ ਪਰਵਾਜ਼ ਜਹੀ।
ਬਲਦਾਂ ਗਲ ਟੱਲੀਆਂ ਟੁਣਕਦੀਆਂ,
ਇਸ ਤੋਂ ਵੀ ਮਿੱਠੜੇ ਸਾਜ਼ ਜਹੀ।

ਮੇਰੇ ਘਰ ਅਣਜੰਮੀ ਧੀ ਵਰਗੀ।
ਵਿਹੜੇ ਵਿਚ ਖੇਡਦੇ ਜੀਅ ਵਰਗੀ।
ਜੀਵਨ ਦੇ ਵਿਹੜੇ ਲੋਅ ਵਰਗੀ।
ਸੀ ਗੋਕੇ ਦੇ ਦੁੱਧ ਦੇ ਘਿਉ ਵਰਗੀ।

ਧਰਤੀ ਨਾਦ/ 30