ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਹ ਪੁੱਤਰਾਂ ਨੂੰ ਵਾਜ ਨੀ ਮਾਏ

(ਪਰਦੇਸੀ ਪੰਜਾਬੀ ਵੀਰਾਂ ਦੇ ਨਾਮ)

ਵੇਖੋ ਮੁੰਡਿਓ ਕੀਹ?
ਦੇਸ ਪੰਜਾਬ ਦਾ ਬੀਅ।
ਕਿੱਥੇ ਸੀ ਇਹ ਬੀਜਿਆ,
ਤੇ ਕਿੱਥੇ ਆ ਕੇ ਉੱਗਿਆ?
ਮੌਸਮਾਂ ਨੇ ਭਾਵੇਂ ਇਹਨੂੰ,
ਕਈ ਵੇਰ ਖੁੱਗਿਆ।
ਕਿੱਥੇ ਆ ਕੇ ਉੱਗਿਆ?

ਕਣੀਆਂ ਬਈ ਕਣੀਆਂ।
ਚੱਕਰੀ ਘੁੰਮਾਈ ਜਾਵੇ,
ਖਿੱਚ ਖਿੱਚ ਤਣੀਆਂ।
ਦੇਸ਼ ਤੇ ਦੇਸ਼ਾਂਤਰਾਂ 'ਚ,
ਫ਼ੈਲ ਗਿਆ ਸਮਾਰਾਜ।
ਪੈਸੇ ਦੀ ਗੁਲਾਮੀ,
ਕਰੀ ਜਾਵੇ ਵੇਖੋ ਰਾਮ ਰਾਜ।

ਪੁੱਤਰਾਂ ਨੂੰ ਨੀਂਦ ਆਈ,
ਪੌਡਾਂ ਅਤੇ ਡਾਲਰਾਂ ਦੀ,
ਛਾਂ ਵੀ ਅਜੀਬ ਹੈ।
ਕੱਚਿਆਂ ਮਕਾਨਾਂ ਵਿਚ,
ਬੈਠੇ ਜੋ ਉਡੀਕਦੇ ਨੇ,
ਉਨ੍ਹਾਂ ਬੁੱਢੇ ਮਾਪਿਆਂ ਲਈ,
ਕਿਹੋ ਜਹੀ ਸਲੀਬ ਹੈ।

ਧਰਤੀ ਨਾਦ/ 76