ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਿੱਤ ਦੀ ਉਡੀਕ ਹੈ।
ਜਿਹੜੀ ਧਾਰ ਚੀਰੀ ਜਾਵੇ,
ਵਾਲੋਂ ਵੀ ਬਰੀਕ ਹੈ।

ਲੀਰੋ ਲੀਰੋ ਦਿਲ ਹੋਇਆ,
ਚੂੜੇ ਵਾਲੀ ਨਾਰ ਦਾ।
ਘਰ ਹੋਵੇ ਬੰਦਾ,
ਚਿੱਤ ਕਦੇ ਵੀ ਨਹੀਂ ਹਾਰਦਾ।

ਵੇਖੋ ਕੁੜੀਓ ਕੀਹ?
ਲਾਵਾਂ ਵਾਲਾ ਭੱਜ ਗਿਆ,
ਪਿੱਛੇ ਰਹਿ ਗਈ ਕਿਸੇ ਦੀ ਧੀ।

ਨਾ ਚਿੱਠੀ ਨਾ ਚੀਰਾ।
ਤੁਰ ਗਿਆ ਨਣਦ ਦਾ ਵੀਰਾ।
ਧਰਤ ਬੇਗਾਨੀ ਅੰਬਰ ਕਾਲਾ।
ਕਦ ਆਵੇਗਾ ਕਰਮਾਂ ਵਾਲਾ।

ਵਰ੍ਹ ਵੇ! ਬੱਦਲਾ ਵਰ੍ਹ ਵੇ!
ਸਾਡੀ ਆਸ ਕਰੂੰਬਲ,
ਮੁੜ ਹਰਿਆਲੀ ਕਰ ਵੇ।

ਬੁਝਦੇ ਜਾਣ ਚਿਰਾਗ,
ਵੇ ਵੀਰਾ ਜਾਗ।
ਨੀ ਭੈਣੇ ਜਾਗ।
ਸੁੱਤਿਆਂ ਸੁੱਤਿਆਂ ਸੌਂ ਨਾ ਜਾਵਣ,
ਧਰਤੀ ਮਾਂ ਦੇ ਭਾਗ।

ਧਰਤੀ ਨਾਦ/ 77