ਪੰਨਾ:ਧਰਮੀ ਸੂਰਮਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪

ਇਤਨੇ ਮੇਂ ਸੀ ਆਗਿਆ ਜੈਲਦਾਰ ਅਸਵਾਰ।

ਕਬਿਤ

ਦੇਖ ਹਰਫੂਲ ਤਾਂਈਂ ਕਹੇ ਜੈਲਦਾਰ ਬੋਲ ਕੌਨ ਤੂੰ ਸ਼ਖਸ਼ ਦਸ ਕਿਥੋਂ ਨੂੰ ਤਿਆਰੀ ਹੈ। ਕੌਨਸਾ ਗਰਾਮ ਕਾਮ ਕੌਨ ਸੇ ਰਵਾਨ ਹੋਇਆ ਤੂੰ ਹੈਂ ਹਰਫੂਲ ਕਹੇ ਅਕੱਲ ਹਮਾਰੀ ਹੈ। ਸਿਟਦੇ ਰਫਲ ਜੇ ਤੂੰ ਭਲਾ ਚਾਹੇਂ ਜ਼ਿੰਦਗੀ ਦਾ ਨਹੀਂ ਤਾਂ ਸਮਝ ਆਗੀ ਮੌਤ ਓਏ ਤੁਮਾਰੀ ਹੈ। ਸੁਨ ਗਲ ਸੋਚਦਾ ਜਗਤ ਰਾਮਾਂ ਹਰਫੂਲ ਨਾਲੇ ਪਕੇ ਰੌੰਦ ਭੈਨ ਕਾਲ ਦੀ ਸਵਾਰੀ ਹੈ।

ਕਬਿਤ

ਕੈਂਹਦਾ ਹਰਫੂਲ ਠੈਹਰ ਦੇ ਦਿਆਂ ਅਨਾਮ ਤੈਨੂੰ ਹੋਰ ਕੰਮ ਕਰੂੰਗਾ ਮੈਂ ਫੇਰ ਰਿਤੇ ਜਾਇਕੇ। ਏਨੀ ਗਲ ਕੈਂਹਦਾ ਗੋਲੀ ਛਡਤੀ ਤੜਾਕ ਦੇਕੇ ਜੈਲਦਾਰ ਡਿਗਦਾ ਤੜਕ ਗੇੜਾ ਖਾਇਕੇ। ਡਿਗਦੇ ਹੀ ਸਾਰ ਜਿੰਦ ਨਿਕਲੀ ਹਵਾ ਦਾ ਰੂਪ ਘੋੜੀ ਹਰਫੂਲ ਨੇ ਫੜੀ ਹੈ ਹੱਥ ਪਾਇਕੇ। ਹੋਕੇ ਅਸਵਾਰ ਓਥੋਂ ਚਲਿਆ ਜਗਤ ਰਾਮਾਂ ਅਗਲਾ ਹਵਾਲ ਲਿਖੂੰ ਕਵਿਵਾਚ ਗਾਇਕੇ।

ਦੋਹਰਾ

ਹੋ ਘੋੜੀ ਅਸਵਾਰ ਸੀ ਤੁਰਦਾ ਰਾਮ ਚਤਾਰ।
ਪਾਨੀ ਪੱਤ ਕਰਨਾਲ ਮੇਂ ਜਾ ਪਹੁੰਚਾ ਹੈ ਸ਼ਿਆਰ।