ਪੰਨਾ:ਧਰਮੀ ਸੂਰਮਾਂ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੨੮

ਨਾ ਬਚੂਗੀ ਜਾਨ ਓਏ। ਨਹੀਂ ਹੋ ਛੇਤੀ ਹੁਸ਼ਿਆਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਏਨੀ ਗੱਲ ਕੈਹਕੇ ਸੀ ਖਮੋਸ਼ ਹੋ ਗਏ। ਕਢਕੇ ਛੁਰੇ ਸੀ ਸਾਮਨੇ ਖੜੋ ਗਏ। ਕਰੀਂ ਨਾ ਕਵੀ ਤੂੰ ਇਨਕਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਹਰਫੂਲ ਸਿੰਘ ਦਿਲਧੀਰ। ਅੱਤੀ ਕਰੋਧ ਸੰਗ ਸੰਗਤੇ ਦੇਵਤ ਖੜਾ ਨਜੀਰ।

ਭਵਾਨੀ ਛੰਦ

ਜਦੋਂ ਬੋਲੇ ਬੁਚੜ ਕਰੋਧ ਨਾਲ ਸੀ। ਦੋਵੇਂ ਨੈਨ ਸੂਰਮੇਂ ਦੇ ਹੋਗੇ ਲਾਲ ਸੀ। ਚਕਲੀ ਰਫਲ ਵਿਚ ਰੌਂਦ ਡਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਬੰਨਹਕੇ ਸ਼ਿਸ਼ਤ ਸੀ ਹਲਾਇਆ ਅੰਗ ਸੀ। ਘੋੜਾ ਦਬ ਛਡਤੀ ਮਨੁਖ ਡੰਗ ਸੀ। ਸੂਰਮਾਂ ਅਨਾਮੀ ਖੜਾ ਵਾਰ ਵਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਨਾਲੇ ਕੈਂਹਦਾ ਜੇਹੜੇ ਹਿੰਦੂਆਂ ਨੂੰ ਨਿੰਦ ਦੇ। ਅਸੀਂ ਹਾਂ ਦੁਲਾਰੇ ਦਸਵੇਂ ਗੋਬਿੰਦ ਦੇ। ਹੋਗੇ ਜੋ ਸ਼ਹੀਦ ਸੰਗ ਪ੍ਰਵਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਜਦੋਂ ਗੋਲੀ ਕੀਤਾ ਜੋਸ਼ ਦੇ ਨਬੇੜੇ ਨੂੰ। ਕਾਲ ਵੈਰੀ ਖੁਸ਼ੀ ਸੇ ਲਗਾਵੇ ਗੇੜੇ ਨੂੰ। ਚਾਰੇ ਡਿਗ ਪੈਂਦੇ ਸੰਗ ਧਮਕਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਮੇਦਨੀ ਤੋਂ ਸੀਸ ਜੋ ਉਤਾਹਾਂ ਚੁਕਦਾ।