ਪੰਨਾ:ਧਰਮੀ ਸੂਰਮਾਂ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੨੯

ਫੂਲ ਮਾਰੇ ਗੋਲੀ ਨਾ ਰਤਾ ਭੀ ਉਕਦਾ। ਰਖੀ ਜਾਂਦਾ ਘਾਟ ਮੌਤ ਦੇ ਉਤਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਵਾਰੋ ਵਾਰੀ ਬੁਚੜ ਅਗਾਹਾਂ ਤੋਰਤੇ। ਦਗਦਾ ਲਲਾਟ ਸੀ ਧਰਮ ਜੋਰ ਤੇ। ਫੇਰ ਖੜਾ ਹੋਰ ਸੀ ਦਲੀਲ ਧਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਕਰੇ। ਸਤਨਾਮ ਕੈਹਕੇ ਕਰਪਾਨ ਕੱਢਦਾ। ਰਸੇ ਗਊ ਮਾਤਾ ਦੇ ਤੜਕ ਵੱਢਦਾ। ਥਾਪੀ ਦੇਕੇ ਕਹਿੰਦਾ ਸੰਗ ਹਿਤਕਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਕਹਿੰਦਾ ਹਥ ਜੋੜਕੇ ਜੁਹਾਰ ਮਾਤਾ ਜੀ। ਆਪਕਾ ਹੂੰ ਤੁਛ ਸੇਵਾਦਾਰ ਮਾਤਾ ਜੀ। ਕਰੋ ਪ੍ਰਵਾਨ ਮਾਨ ਸੇਵਾਦਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ। ਫੇਰ ਧਰ ਸੀਸ ਗਊ ਦੇ ਚਰਨ ਜੀ। ਵਾੜਕੇ ਬਨੀ ਚ ਹੋਗਿਆ ਹਰਨ ਜੀ। ਸ਼ਾਬਾਸ਼ੇ ਜਗਤ ਰਾਮਾਂ ਉਪਕਾਰਕੇ। ਭੀਮ ਸੈਨ ਵਾਂਗੂ ਖੜਾ ਲਲਕਾਰਕੇ।

ਦੋਹਰਾ

ਬੁਚੜ ਚਾਰੇ ਮਾਰਕੇ ਹਰਫੂਲ ਸਿੰਘ ਬਲਵਾਨ। ਗਊਆਂ ਬਨ ਮੇਂ ਵਾੜਕੇ ਹੋਗਿਆ ਤੁਰਤ ਰਵਾਨ।

ਕਬਿਤ

ਹੋਗੇ ਚਾਰ ਖੂਨ ਜਦੋਂ ਸੁਨੇ ਸਰਕਾਰ ਭਾਈ ਚੜਹਗੀ ਪੁਲਸ ਰੋਹਬ ਸੰਗ ਗਰਨਾਏਕੇ। ਲਾਸ਼ਾਂ ਕੋ ਉਠਾਕੇ ਲਾਸ਼ ਗੱੜ ਮੇਂ ਪੁਚਾਇਆ ਭਾਈ ਕੀਤੀ ਕਰਨਾਲ ਪੇਸ਼ ਜਿਮਨੀ ਬਨਾਏਕੇ। ਅਫਸਰ ਸੁਨਕੇ ਕਰੋਧ ਨਾਲ