(੧੧੯)
ਨਰੇਇੰਦ੍ਰ ਹੁਣ ਆਪਣੇ ਆਪ ਤੋਂ ਬਾਹਰ ਹੋ ਰਿਹਾ ਸੀ। ਫੇਰ ਵੀ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਦਾ ਹੋਇਆ ਕਹਿਣ ਲੱਗਾ, 'ਮੇਰੇ ਵਿਚ ਪਹਾੜਾਂ ਤੇ ਸੈਲ ਵਾਸਤੇ ਜਾਣ ਦੀ ਹਿੰਮਤ ਨਹੀਂ ਹੈ।'
ਇੰਦੂ ਨੇ ਜ਼ਿਦ ਕਰ ਕੇ ਆਖਿਆ, ਨਹੀਂ ਹੈ ਤਾਂ ਸੌ ਵਾਰੀ ਨ ਹੋਵੇ। ਜਾਨ ਨਾਲ ਹੀ ਜਹਾਨ ਹੈ, ਪ੍ਰਾਣਾਂ ਦੀ ਰਖਿਆ ਲਈ ਸਭ ਕੁਝ ਹੀ ਕਰਨਾ ਪੈਂਦਾ ਹੈ।
ਇਹ ਇੰਦੂ ਦੀ ਜ਼ਿਦ ਨਹੀਂ ਸੀ, ਨਰੇਇੰਦ੍ਰ ਨੇ ਗਲਤ ਸਮਝਿਆ ਸੀ। ਨਰੇਇੰਦ੍ਰ ਦੇ ਖਿਆਲ ਵਿਚ ਇਸਨੂੰ ਤੰਗ ਕਰਨ ਲਈ ਇਹ ਨਵਾਂ ਉੁਸ਼ਟੰਡ ਰਚਿਆ ਜਾ ਰਿਹਾ ਸੀ। ਉਹਦੇ ਧੀਰਜ ਦੀ ਥੰਮੀ ਥਿੜਕ ਗਈ। ਉਹ ਚੀਕ ਉਠਿਆ, 'ਕੌਣ ਆਖਦਾ ਹੈ ਕਿ ਪ੍ਰਾਣ ਬਚਾਉਣੇ ਹੀ ਪੈਣਗੇ? ਨਹੀਂ ਪ੍ਰਾਣਾਂ ਨੂੰ ਬਚਾਉਣ ਦੀ ਕੋਈ ਲੋੜ ਨਹੀਂ। ਸੌ ਵਾਰ ਆਖਦਾ ਹਾਂ ਕਿ ਜੀਂਉਦਿਆਂ ਰਹਿਣ ਦੀ ਕੋਈ ਲੋੜ ਨਹੀਂ। ਇੰਦੂ ਮੈਂ ਤੇਰੀ ਪੈਰੀ ਹੱਥ ਲਾਉਂਦਾ ਹਾਂ ਮੇਰਾ ਖਹਿੜਾ ਛੱਡ ਦੇ। ਮੈਨੂੰ ਤਸੱਲੀ ਨਾਲ ਮਰ ਤਾਂ ਲੈਣ ਦੇਹ।'
ਪਤੀ ਦੇ ਮੂੰਹੋਂ ਇਸਤਰ੍ਹਾਂ ਦੀ ਬੇਢੱਬੀ ਤੇ ਅੱਕੀ ਹੋਈ ਗਲ ਸੁਣਨ ਦਾ ਉਹ ਖਿਆਲ ਵੀ ਨਹੀਂ ਕਰ ਸਕਦੀ ਸੀ। ਉਹ ਸੰਗੜ ਕੇ ਚੁਪ ਜਹੀ ਹੋ ਗਈ ਪਰ ਨਰੇਇੰਦ੍ਰ ਨੂੰ ਪਤਾ ਨ ਲਗ ਸਕਿਆ। ਉਹ ਬੋਲਦਾ ਗਿਆ ਤੂੰ ਚੰਗੀ ਤਰਾਂ ਜਾਣਦੀ ਏ ਕਿ ਮੈਂ ਕਿੰਨਾ ਔਖਾ ਹੋ ਕੇ ਗੁਜ਼ਾਰਾ ਕਰ ਰਿਹਾ ਹਾਂ। ਸਭ ਕੁਝ ਜਾਣਦੀ ਹੋਈ ਮੈਨੂੰ ਔਖਿਆਂ ਕਰਨ ਲਈ ਹੀ ਤੂੰ ਇਹ ਸਭ ਕੁਝ ਸੋਚਦੀ ਰਹਿੰਦੀ