ਬਿਮਲਾ ਨੇ ਤੜਪ ਜਹੀ ਨਾਲ ਆਖਿਆ, 'ਤਾਂ, ਅਜੇ ਨਾ ਜਾਓ ਭਾਬੀ ਜੀ!'
ਕਿਉਂ?
ਵਾਹ ਇਹ ਵੀ ਤੈਨੂੰ ਸਮਝਾਵਾਂ? ਤੈਨੂੰ ਪਤਾ ਨਹੀਂ ਲਗਦਾ, ਭਰਾ ਜੀ ਬੀਮਾਰ ਪਏ ਹਨ ਤੇ ਉਹ ਇਹ ਕੁਝ ਹੁੰਦਿਆਂ ਵੀ ਤੈਥੋਂ ਰਤੀ ਜਿੰਨੀ ਸੇਵਾ ਕਰਵਾ ਕੇ ਖੁਸ਼ ਨਹੀਂ। ਤੂੰ ਨਹੀਂ ਜਾਣਦੀ ਇਹਦਾ ਭਾਵ ਕੀ ਹੈ। ਪਤੀ ਪ੍ਰੇਮ ਨੂੰ ਨਾ ਗੁਆ ਪਛਤਾਵੇਂਗੀ।
ਇੰਦੂ ਨੇ ਹੋਰ ਰਹ ਨਾਲ ਆਖਿਆ, ਤੈਨੂੰ ਕਈ ਵਾਰ ਆਖਿਆ ਏ ਬਿਮਲਾ ਏਦਾਂ ਨਾ ਕਰਿਆ ਕਰ। ਮੈਨੂੰ ਕੋਈ ਲੋੜ ਨਹੀਂ। ਹੁਣ ਮੈਂ ਆਪਣੇ ਭਰਾ ਕੋਲ ਰਹਾਂਗੀ। ਉਹਨਾਂ ਨੂੰ ਕਹਿਣਾ ਕਿ ਮੈਨੂੰ ਲੈਣ ਨਾ ਆਉਣ।
ਹੁਣ ਬਿਮਲਾ ਵੀ ਚਮਕ ਪਈ। 'ਇਹ ਸਾਰੀਆਂ ਸ਼ੇਖੀਆਂ ਆਦਮੀਆਂ ਦੇ ਸਾਹਮਣੇ ਸਾੜਨੀਆਂ, ਮੈਂ ਇਸਤਰੀ ਹਾਂ। ਤੇਰੇ ਪੇਕੇ ਅਮੀਰ ਹਨ ਉਹਨਾਂ ਤੇਰਾ ਇੰਤਜ਼ਾਮ ਕਰ ਦਿਤਾ ਹੈ। ਇਸੇ ਗਲ ਦਾ ਤਾਂ ਤੈਨੂੰ ਮਾਣ ਹੈ। ਚੰਗਾ ਜਾਓ, ਪਰ ਇਕ ਦਿਨ ਪਤਾ ਲੱਗੇਗਾ ਕਿ ਜਿਹੜੀ ਚੀਜ਼ ਤੂੰ ਹੱਥੋਂ ਛਡ ਰਹੀ ਏਂ, ਉਸਦੀ ਬਰਾਬਰੀ, ਸਾਰੀ ਦੁਨੀਆਂ ਦੀ ਦੌਲਤ ਵੀ ਨਹੀਂ ਕਰ ਸਕਦੀ। ਮਾਨ-ਮੱਤੀਏ, ਪਤੀ ਪਿਆਰ ਕਿਸੇ ਕਰਮਾਂ ਵਾਲੀ ਨੂੰ ਮਿਲਦਾ ਹੈ।
ਇਹ ਗੱਲ ਠੀਕ ਹੈ ਕਿ ਇਸ ਦੇ ਸਬੰਧ ਵਿਚ ਤੈਨੂੰ ਬਹੁਤ ਭਾਰਾ ਖਜ਼ਾਨਾ ਮਿਲ ਗਿਆ ਸੀ, ਪਰ ਜਿਦਾਂ ਬੇਪ੍ਰਵਾਹੀ ਨਾਲ ਤੂੰ ਇਸਨੂੰ ਵਰਤਿਆ ਹੈ, ਇਸ ਤਰ੍ਹਾਂ ਕਾਰੂੰ ਪਾਤਸ਼ਾਹ