ਪੰਨਾ:ਧੁਪ ਤੇ ਛਾਂ.pdf/163

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੬੦)

'ਚੋਰੀ ਕੀਤੀ ਸੀ।'

ਪਹਿਲਾਂ ਤਾਂ ਮੈਂ ਠੀਕ ਤਰ੍ਹਾਂ ਸਮਝ ਨ ਸਕਿਆ, ਇਸ ਕਰਕੇ ਕੁਝ ਚਿਰ ਤਕ ਰਾਮਾ ਦਾ ਮੂੰਹ ਵੇਖਦਾ ਰਿਹਾ ਰਾਮਾਂ ਮੇਰਾ ਮਤਲਬ ਸਮਝ ਗਿਆ। ਜ਼ਰਾ ਮੁਸਕਰਾਕੇ ਬੋਲਿਆ, ਛੋਟੇ ਬਾਬੂ ਜੀ ਤੁਸੀਂ ਹੈਰਾਨ ਹੋ ਰਹੇ ਹੋ, ਪਰ ਤੁਸੀਂ ਓਹਨੂੰ ਪਛਾਣ ਦੇ ਨਹੀਂ ਸਾਉ, ਇਸੇ ਕਰਕੇ ਉਹਨੂੰ ਐਨਾ ਚਾਹੁੰਦੇ ਸੀ। ਉਹ ਮਿੱਠੀ ਛੁਰੀ ਸੀ, ਬਾਬੂ ਜੀ, ਉਹਨੂੰ ਮੈਂ ਹੀ ਜਾਣਦਾ ਸਾਂ।

ਮੇਰੀ ਸਮਝ ਵਿਚ ਹਾਲੇ ਵੀ ਕੁਝ ਨਹੀਂ ਸੀ ਆ ਰਿਹਾ, ਮੈਂ ਪੁਛਿਆ, ਕਿਸ ਦੇ ਰੁਪੈ ਕੱਢ ਲਏ ਸਨ?

'ਵੱਡੇ ਬਾਬੂ ਦੇ।'

'ਕਿਥੇ ਸੀ ਰੂਪੈ?'

'ਕੋਟ ਦੀ ਜੇਬ ਵਿਚ।'

'ਕਿੰਨੇ ਰੁਪੈ ਸੀ!'

'ਚਾਰ ਰੁਪੈ।'

'ਕਿਨ ਵੇਖਿਆ ਸੀ ਚੁਰਾਉਂਦੇ ਨੂੰ?

ਅੱਖੀਂ ਤਾਂ ਕਿਸੇ ਨਹੀਂ ਵੇਖਿਆ, ਪਰ ਵੇਖਿਆ ਹੀ ਸਮਝ ਲਉ।

ਕਿਉਂ?

ਇਸਦੇ ਵਿਚ ਪੁੱਛਣ ਵਾਲੀ ਗੱਲ ਕਿਹੜੀ ਹੈ? ਤੁਸੀਂ ਘਰ ਨਹੀਂ ਸੀ। ਰੁਪੈ ਰਾਮ ਬਾਬੂ ਨੇ ਨਹੀਂ ਲਏ। ਜਗਨਨਾਬ ਬਾਬੂ ਵੀ ਨਹੀਂ ਲੈ ਸਕਦੇ। ਮੈਂ ਵੀ ਨਹੀਂ ਲਏ ਤਾਂ ਫੇਰ ਰੁਪੈ ਗਏ ਕਿੱਥੇ? ਕਿਨ ਚੁਰਾ ਲਏ?