ਪੰਨਾ:ਧੁਪ ਤੇ ਛਾਂ.pdf/165

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੬੨)

ਕੀ ਚੰਗਾ ਨਹੀਂ ਕੀਤਾ?

ਜਿਹੜਾ ਤੁਸਾਂ ਗਦਾ ਨੂੰ ਕੱਢ ਦਿਤਾ ਹੈ, ਉਹਨੇ ਤੁਹਾਡੇ ਰੁਪੈ ਕਦੇ ਵੀ ਨਹੀਂ ਚੁਰਾਏ ਹੋਣੇ। ਕਿਉਂਕਿ ਮੈਂ ਉਸਨੂੰ ਚੰਗੀ ਤਰਾਂ ਜਾਣਦਾ ਹਾਂ। ਨਾਲੇ ਮੇਰਾ ਉਸ ਨਾਲ ਬਹੁਤ ਪਿਆਰ ਸੀ।

ਭਰਾ ਨੇ ਆਖਿਆ, 'ਚੰਗਾ ਜਾਂ ਮੰਦਾ ਜੋ ਹੋਣਾ ਸੀ ਸੋ ਹੋ ਗਿਆ ਪਰ ਤੂੰ ਰਾਮਾ ਨੂੰ ਐਨਾ ਮਾਰਿਆ ਕਿਉਂ ਸੀ?'

ਮਾਰਿਆ ਸੀ, ਕੀ ਤੁਸੀ ਮੈਨੂੰ ਵੀ ਕੱਢ ਦਿਓਗੇ?

ਭਰਾ ਨੇ ਮੇਰੇ ਮੂੰਹੋਂ ਕਦੇ ਏਹੋ ਜਹੀ ਗੱਲ ਨਹੀਂ ਸੀ ਸੁਣੀ। ਮੈਂ ਫੇਰ ਪੁਛਿਆ, ਤੁਹਾਨੂੰ ਕਿੱਨੇ ਰੁਪੈ ਮਿਲ ਗਏ?

ਭਰਾ ਨੇ ਦੁਖੀ ਜਹੇ ਹੋਕੇ ਆਖਿਆ, ਕੰਮ ਤਾਂ ਠੀਕ ਚੰਗਾ ਨਹੀਂ ਹੋਇਆ ਉਸਦੀ ਤਨਖਾਹ ਦੇ ਢਾਈ ਰੁਪੈ ਹੋਏ ਸਨ ਸਭ ਕੱਟ ਲਏ ਹਨ ਮੇਰਾ ਇਹ ਖਿਆਲ ਤਾਂ ਨਹੀਂ ਸੀ।

ਹੁਣ ਮੈਂ ਸੜਕਾਂ ਤੇ ਘੁੰਮਦਾ ਫਿਰਦਾ ਸਾਂ! ਦੂਰੋਂ ਜੇ ਮੈਂ ਕਿਸੇ ਨੂੰ ਮੈਲੀ ਚਾਦਰ ਲਈ ਜਾਂ ਟੁੱਟੀ ਹੋਈ ਜੁਤੀ ਪਾਈ ਵੇਖਦਾ ਤਾਂ ਭੱਜ ਕੇ ਉਸ ਪਾਸ ਚਲਿਆ ਜਾਂਦਾ ਪਰ ਮੇਰੇ ਮਨ ਦੀ ਇਛਿਆ ਪੂਰੀ ਨ ਹੋ ਸਕਦੀ, ਉਹ ਕੋਈ ਹੋਰ ਈ ਨਿਕਲ ਆਉਂਦਾ। ਏਦਾਂ ਮੇਰੀ ਆਸ ਰੋਜ਼ ਹੀ ਨਿਰਾਸਾ ਵਿਚ ਬਦਲ ਜਾਂਦੀ। ਮੈਂ ਆਪਣੇ ਮਨ ਦੀ ਗਲ ਬਾਤ ਕਿਸ ਨਾਲ ਕਰਾਂ?

ਪੰਜਾਂ ਮਹੀਨਿਆਂ ਬਾਦ ਭਰਾ ਦੇ ਨਾਂ ਇਕ ਮਨੀ