ਪੰਨਾ:ਧੁਪ ਤੇ ਛਾਂ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫)

“ਕੀ ਕੰਮ ਕਰ ਸਕਦੀ ਏਂ?'

ਪ੍ਰਤੁਲ ਨੇ ਜਵਾਬ ਵਿਚ ਸਿਰ ਫੇਰਿਆ। ਲਾਗੇ ਹੀ ਇਕ ਹੋਰ ਨੌਕਰਾਣੀ ਖੜੀ ਸੀ, ਉਨ੍ਹਾਂ ਖੁਲਾਸਾ ਕਰ ਦਿਤਾ, 'ਬੜੀ ਕਮਜ਼ੋਰ ਕੁੜੀ ਹੈ ਬਾਬੂ ਜੀ, ਰੋਟੀ ਟੁਕ ਤੇ ਹੋਰ ਘਰ ਦੇ ਕੰਮ ਕਾਰ ਲਈ ਬਿਲਕੁਲ ਮਾਂ ਵਰਗੀ ਹੈ। ਮੂੰਹੋਂ ਤਾਂ ਗੱਲ ਹੀ ਨਹੀਂ ਨਿਕਲਦੀ, ਬੜੀ ਸ਼ਾਂਤ ਸੁਭਾ ਹੈ।

"ਇਹ ਤਾਂ ਦਿਸਦਾ ਹੀ ਹੈ? ਤੇਰਾ ਬਾਪ ਹੈ?"

'ਨਹੀਂ।'

'ਮਾਂ ਮਰ ਗਈ ਹੈ?'

"ਹਾਂ"

ਯਗ ਦੱਤ ਨੇ ਵੇਖਿਆ ਇਸ ਗੂੰਗੀ ਤੇ ਬੇ ਜ਼ਬਾਨ ਲੜਕੀ ਦੀਆਂ ਅੱਖਾਂ ਭਰ ਆਈਆਂ ਹਨ। ਪੁਛਿਆ, "ਕੀ ਤੇਰਾ ਕੋਈ ਨਹੀਂ?"

'ਨਹੀਂ।'

'ਸਾਡੇ ਘਰ ਚਲੇਂਗੀ?'

ਉਸਨੇ ਸਿਰ ਹਿਲਾਕੇ ਆਖਿਆ, 'ਹਾਂ।' ਇਨੇ ਚਿਰ ਨੂੰ ਜਦ ਉਸ ਜੰਗਲੇ ਵੱਲ ਵੇਖਿਆ ਤਾਂ ਦੋ ਕਾਲੀਆਂ ੨ ਲਹੂ ਭਰੀਆਂ ਅੱਖਾਂ ਉਸ ਵੱਲ ਘੂਰ ਰਹੀਆਂ ਸਨ। ਉਹਨੇ ਡਰਦੀ ਮਾਰੀ ਨੇ ਆਖਿਆ, 'ਨਹੀਂ।'

ਬਾਹਰ ਆਕੇ ਮਿੱਤ੍ਰ ਸਾਹਿਬ ਮਿਲੇ। ਪੁੱਛਣ ਲੱਗੇ, ਕਿਹੋ ਜਹੀ ਕੁੜੀ ਹੈ, ਪਸੰਦ ਆਈ ਕਿ ਨਾਂ?

'ਅੱਛੀ ਹੈ।'