ਪੰਨਾ:ਧੁਪ ਤੇ ਛਾਂ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੭)

ਯਗ ਦੱਤ-'ਆਈ।'

ਸ਼ਰਮਾ-ਕਦੋਂ ਦਾ ਵਿਆਹ ਨੀਯਤ ਹੋਇਆ ਹੈ?

ਯਗ ਦੱਤ-‘ਸ਼ਾਇਦ ਇਸੇ ਮਹੀਨੇ............।'

ਕੁਝ ਬੇ ਮਜ਼ੇ ਜਹੇ ਨਾਲ ਸ਼ਰਮਾ ਉਹਦੇ ਕੋਲ ਆਈ, ਬਿਨਾਂ ਖਰੂਦ ਕਰਨ ਦੇ ਭਲਿਆਂ ਮਾਣਸਾਂ ਵਾਂਗ ਕਹਿਣ ਲਗੀ ਮੇਰੀ ਸੌਂਹ ਜੇ, ਠੀਕ ਠੀਕ ਦਸੋ?

"ਅਗੇ ਮੈਂ ਝੂਠ ਤਾਂ ਨਹੀਂ ਕਹਿ ਰਿਹਾ।"

ਮੇਰੇ ਸੁੱਕੇ ਹੋਏ ਮੂੰਹ ਵਲ ਦੇਖੋ। ਕੀ ਪਸੰਦ ਆ ਗਈ?

"ਹਾਂ!"

ਕਈ ਚਿਰ ਤਕ ਸ਼ਰਮਾ ਨੂੰ ਕੋਈ ਗਲ ਨ ਔੜੀ, ਨਿਕੇ ਬਾਲ ਜਿਦਾਂ ਰੋਣ ਤੋਂ ਪਹਿਲਾਂ ਏਧਰ ਓਧਰ ਵੇਖ ਕੇ ਐਵੇਂ ਹੀ ਕੋਈ ਗੱਲ ਆਖ ਦੇਂਦੇ ਹਨ। ਇਸੇ ਤਰ੍ਹਾਂ ਸ਼ਰਮਾ ਨੇ ਵੀ ਸਿਰ ਹਿਲਾਕੇ ਆਖਿਆ ਮੈਂ ਤਾਂ ਪਹਿਲਾਂ ਹੀ ਆਖ ਦਿਤਾ ਸੀ।

ਯਗ ਦੱਤ ਆਪਣੀ ਹੀ ਸੋਚ ਵਿਚ ਮਸਤ ਸੀ, ਇਸ ਕਰਕੇ ਸਮਝ ਨਾ ਸਕਿਆ, ਉਹਨਾਂ ਖਿਆਲ ਕੀਤਾ ਕਿ ਸ਼ਰਮਾ ਨੂੰ ਤਾਂ ਚਿਤ ਚੇਤਾ ਵੀ ਨਹੀਂ ਹੋਣਾ ਕਿ ਉਹ ਲੜਕੀ ਮੇਰੇ ਪਸੰਦ ਆ ਜਾਏਗੀ ਤੇ ਫੇਰ ਵਿਆਹ ਦਾ ਐਨੀ ਛੇਤੀ ਪੱਕ ਹੋ ਜਾਏਗਾ।

ਗੱਲ ਵੀ ਇਹੋ ਸੀ। ਹੁਣ ਉਹ ਰਾਤ ਦਿਨ ਕਮਰੇ ਵਿਚ ਬਹਿਕੇ ਇਹੋ ਸੋਚਦੀ ਰਹਿੰਦੀ ਸੀ । ਯਗ ਦੱਤ ਇਸ ਗੱਲ ਨੂੰ ਸਮਝ ਕੇ ਬੋਲਿਆ, 'ਸੁਰੋ ਮੇਰਾ ਵਿਆਹ ਨਾ ਕਰਨਾ।'