ਪੰਨਾ:ਧੁਪ ਤੇ ਛਾਂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਨਾਲ ਸੱਦਣ ਲਗ ਪਿਆ, 'ਓ ਛਾਇਆ।' ਪਰ ਛਾਇਆ ਹੁਣ ਪ੍ਰਕਾਸ਼ ਨਹੀਂ ਆਖਦੀ। ਕਦੇ ਭਰਾ ਯਗ ਦੱਤ ਤੇ ਨਿਰਾ ਭਰਾ ਆਖਕੇ ਹੀ ਸਦਦੀ ਹੈ।

ਇਕ ਦਿਨ ਸ਼ਰਮਾ ਨੇ ਆਖਿਆਂ, ਤਿੰਨ ਮਹੀਨੇ ਹੋ ਗਏ ਹਨ। ਜਾਕੇ ਵਹੁਟੀ ਨੂੰ ਲੇ ਕਉਂ ਨਹੀਂ ਆਉਂਦੇ?

ਯਗ ਦੱਤ ਗਲ ਨੂੰ ਉਲਟਾ ਦੇਂਦਾ ਹੈ ਤੇ ਆਖਦਾ ਹੈ, ਆਪੇ ਆ ਜਾਇਗੀ ਕਿਹੜੀ ਕਾਹਲ ਪਈ ਹੈ। ਸ਼ਰਮਾ ਉਸਦੇ ਮਨ ਦਾ ਭਾਵ ਸਮਝ ਕੇ ਚੁਪ ਹੋ ਜਾਂਦੀ ਹੈ।

ਭੂਆ ਦੀ ਚਿੱਠੀ ਆ ਜਾਂਦੀ ਹੈ। ਉਸਨੇ ਕਈ ਵਾਰੀ ਅਖਿਆ ਹੈ, ਵਹੁਟੀ ਨੂੰ ਮਲੇਰੀਆ ਬੁਖਾਰ ਹੋਣ ਦਾ ਹੈ, ਇਹਦਾ ਆ ਕੇ ਇਲਾਜ ਕਰਵਾਓ। ਮਤਲਬ ਸਮਝ ਕੇ ਯਗ ਦੱਤ ਦਸ ਰੁਪੇ ਵਾਧੂ ਭੇਜ ਦਿੰਦਾ ਹੈ। ਏਦਾਂ ਮਹੀਨਾ ਕੁ ਫੇਰ ਚੁਪ ਚਾਪ ਲੰਘ ਜਾਂਦਾ ਹੈ।

ਇਹਨਾਂ ਦਿਨਾਂ ਵਿਚ ਹੀ ਅਚਾਣ ਚੱਕ ਤਾਚ ਲਿਖੀ ਕਿ ਭੂਆ ਮਰ ਗਈ ਹੈ, ਯਗ ਦੱਤ ਬ੍ਰਦਵਾਨ ਚਲਆ ਗਿਆ। ਜਾਂਦੀ ਵਾਰੀ ਸ਼ਰਮਾ ਨੇ ਉਹਨੂੰ ਸੌਹ ਪਾਕੇ ਆਖਿਆ, ਵਹੁਟੀ ਨੂੰ ਜ਼ਰੂਰ ਲਈ ਆਉਣਾ।

ਬ੍ਰਦਵਾਨ ਵਿਚ ਭੁਆ ਦੀ ਸਤਾਰਵੀਂ ਹੋ ਜਾਣ ਪਿੱਛੋਂ ਇਕ ਦਿਨ ਯਗ ਦੱਤ ਬਰਾਂਡੇ ਵਿਚ ਖਲੋਤਾ ਹੋਇਆ ਪਿਛਾਂ ਮੁੜਨ ਦੀਆਂ ਵਿਚਾਰਾਂ ਵਿਚਾਰ ਰਿਹਾ ਸੀ ਕਿ ਵਿਹੜੇ ਵਿਚ ਨਵੀਂ ਵਹੁਟੀ ਨੂੰ ਖੜਿਆਂ ਵੇਖਿਆ। ਅੱਖਾਂ ਮਿਲਦਿਆਂ ਸਾਰ ਹੀ ਉਸਨੂੰ ਰੱਬ ਦੇ ਇਸ਼ਾਰੇ ਨਾਲ ਬੁਲਾਇਆ।ਵਹੁਟੀ ਕੋਲ ਆ ਗਈ।