ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਹੁੰਦਾ ਸੀ ਕਿ ਜਿਦਾਂ ਇਹ ਰਾਗ ਰੰਗ ਕਦੇ ਮੁਕੇਗਾ ਹੀ ਨਹੀਂ।

ਪਿਤਾ ਦੇ ਮਰਨ ਦਾਂ ਗੱਮ ਤੇ ਦੁਨੀਆਂ ਵੱਲੋਂ ਮਨਾਈ ਜਾ ਰਹੀ ਖੁਸ਼ੀ, ਇਹਨਾਂ ਦੋਹਾਂ ਤੋਂ ਦੂਰ ਬੈਠਾ, ‘ਬਾਥਨ’ ਆਪਣੇ ਪਿਉ ਨੂੰ ਯਾਦ ਕਰ ਕਰ ਸੋਚੀਂਂ ਪਿਆ ਹੋਇਆ ਸੀ । ਇਕ ਵੇਰਾਂ ਹੀ ਤ੍ਰਬਕ ਕੇ ਉਹਨੇ ਪਿਛਾਹਾਂ ਵੇਖਿਆ, 'ਮਾਸ਼ੋਯੋ ਖੜੋਤੀ ਹੋਈ ਹੈ । ਉਹਨੇ ਪੱਲੇ ਨਾਲ ਉਸਦੇ ਚਿੰਤਾ ਭਰੇ ਚਿਹਰੇ ਨੂੰ ਪੂੰਝਦਿਆਂ ਹੋਇਆਂ ਕਿਹਾ, 'ਪਿਤਾ ਜੀ ਜਰੂਰ ਮਰ ਗਏ ਹਨ, ਪਰ ਤੁਹਾਡੀ ਮਾਸ਼ੋਯੋ ਤਾਂ ਜੀਉਂਦੀ ਹੈ । ਇਹਦੇ ਨਾਲ ਹੀ ਉਸਨੇ 'ਬਾਥਨ' ਦਾ ਸੱਜਾ ਹੱਥ ਆਪਣੇ ਹੱਥ ਵਿਚ ਫੜਕੇ ਘੁਟਿਆ।


੨.

‘ਬਾਥਨ’ ਤਸਵੀਰਾਂ ਬਣਾਇਆ ਕਰਦਾ ਸੀ। ਆਪਣੀ ਬਣਾਈ ਹੋਈ ਇਕ ਤਸਵੀਰ ਉਸਨੇ ਰਾਜੇ ਪਾਸ ਭੇਜੀ। ਰਾਜੇ ਨੇ ਤਸਵੀਰ ਲੈ ਲਈ ਤੇ ਖੁਸ਼ ਹੋ ਕੇ ਆਪਣੀ ਬਹੁਮੁੱਲੀ ਅੰਗੂਠੀ ਇਨਾਮ ਵਿਚ ਦਿਤੀ।

ਅਨੰਦ ਨਾਲ ‘ਮਾਸ਼ੋਯੋ' ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਉਹ ‘ਬਾਬਨ' ਦੇ ਕੋਲ ਖਲੋ ਕੇ ਆਪਣੀ ਖੁਸ਼ੀ ਪ੍ਰਗਟ ਕਰਦੀ ਹੋਈ ਬੋਲੀ, 'ਬਾਥਨ ! ਦੁਨੀਆਂ ਦੇ ਦਿੱਤ੍ਰਕਾਰਾਂ ਵਿਚੋਂ ਤੂੰ ਇਕ ਹੋਵੇਂਂਗਾ।'